ਘਰ ’ਚੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ

09/19/2018 1:52:54 AM

 ਬੰਗਾ,   (ਚਮਨ ਲਾਲ/ਰਾਕੇਸ਼)–  ਨਵਾਂਸ਼ਹਿਰ-ਬੰਗਾ ਮੁੱਖ ਮਾਰਗ ’ਤੇ ਪੈਂਦੇ ਪਿੰਡ ਕਾਹਮਾ ਵਿਖੇ ਦਿਨ-ਦਿਹਾਡ਼ੇ ਇਕ ਘਰ ’ਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
 ਜਾਣਕਾਰੀ ਅਨੁਸਾਰ ਪਿੰਡ ਕਾਹਮਾ ਨਿਵਾਸੀ ਮਨਪ੍ਰੀਤ ਸਿੰਘ   ਨੇ  ਦੱਸਿਆ ਕਿ ਉਨ੍ਹਾਂ ਦਾ ਇਕ ਕਰੀਬੀ ਰਿਸ਼ਤੇਦਾਰ ਅਜਮੇਰ ਸਿੰਘ ਗੁੱਡੂ ਪੁੱਤਰ ਨਿਰੰਜਣ ਸਿੰਘ ਵਾਸੀ ਕਾਹਮਾ ਜੋ ਕਿ ਬੀਮਾਰ ਹੈ ਤੇ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਵਿਚ ਦਾਖਲ ਹੈ। ਉਸ ਦੀ ਦੇਖਭਾਲ ਲਈ ਉਸ ਦਾ ਪੁੱਤਰ ਗੁਰਪ੍ਰੀਤ ਸਿੰਘ ਵੀ ਲੁਧਿਆਣੇ ਹੀ ਰਹਿ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਅੱਜ ਸਵੇਰੇ ਅਜਮੇਰ ਸਿੰਘ ਦੀ ਪਤਨੀ ਗੁਰਦੇਵ ਕੌਰ ਤੇ ਉਨ੍ਹਾਂ ਦੀ ਨੂੰਹ ਰਣਜੀਤ ਕੌਰ ਨੂੰ ਆਪਣੀ ਕਾਰ ਵਿਚ ਲੈ ਕੇ ਸਵੇਰੇ 9 ਵਜੇ ਦੇ ਕਰੀਬ ਘਰ ਨੂੰ ਤਾਲੇ ਲਾ ਕੇ ਨਵਾਂਸ਼ਹਿਰ ਦੇ ਸੇਠੀ ਹਸਪਤਾਲ ਤੋਂ ਦਵਾਈ ਲੈਣ ਗਏ ਸਨ ਤਾਂ ਜਦੋਂ ਉਹ 12 ਵਜੇ ਦੇ ਕਰੀਬ ਵਾਪਸ ਘਰ ਪੁੱਜੇ ਤਾਂ ਘਰ ਅੰਦਰਲਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਉਨ੍ਹਾਂ ਨੇ ਇਸ ਦੀ ਸੂਚਨਾ ਪਿੰਡ ਦੇ ਮੋਹਤਬਰਾਂ ਦੇ ਨਾਲ-ਨਾਲ ਬੰਗਾ ਥਾਣਾ ਸਦਰ ਪੁਲਸ ਨੂੰ ਦਿੱਤੀ ਤਾਂ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਐੱਸ. ਅੈੱਚ. ਓ. ਰਾਜੀਵ ਕੁਮਾਰ ਤੇ ਹੋਰ ਪੁਲਸ ਅਧਿਕਾਰੀ ਮੌਕੇ ’ਤੇ ਪੁੱਜ ਗਏ ਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।
 ਪੁਲਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਜਾਣਕਾਰੀ  ਅਨੁਸਾਰ  ਚੋਰ ਉਨ੍ਹਾਂ  ਦੇ ਘਰ ਅੰਦਰ ਖਿਡ਼ਕੀ ਦੀ ਗਰਿੱਲ ਪੱਟ ਕੇ  ਦਾਖਲ ਹੋਏ ਤੇ ਘਰ ਅੰਦਰੋਂ  ਅਲਮਾਰੀਅਾਂ ਤੋੜ ਕੇ 20 ਤੋਲੇ ਦੇ ਕਰੀਬ ਸੋਨੇ ਦੇ  ਗਹਿਣੇ ਤੇ ਨਕਦੀ ਦੇ ਨਾਲ-ਨਾਲ ਹੋਰ ਕੀਮਤੀ ਸਾਮਾਨ ਲੈ ਗਏ ਹਨ। ਬੰਗਾ ਸਦਰ ਪੁਲਸ ਨੇ ਬਿਆਨਾਂ ਦੇ ਅਾਧਾਰ ’ਤੇ ਸ਼ਿਕਾਇਤ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਦਿੱਤੀ ਹੈ।
 


Related News