ਡੇਂਗੂ ਦਾ ਲਾਰਵਾ ਮਿਲਣਾ ਜਾਰੀ, ਹੁਣ ਤੱਕ 121 ਥਾਵਾਂ ਤੋਂ ਮਿਲਿਆ ਲਾਰਵਾ

09/19/2018 1:50:04 AM

ਕੋਟਕਪੂਰਾ, (ਨਰਿੰਦਰ)- ਸਿਹਤ ਵਿਭਾਗ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਕੀਤੇ ਜਾ ਰਹੇ ਸਰਵੇ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਡੇਂਗੂ ਦਾ ਲਾਰਵਾ ਲਗਾਤਾਰ ਮਿਲ ਰਿਹਾ ਹੈ।  ਜਾਣਕਾਰੀ ਅਨੁਸਾਰ ਸਿਵਲ ਸਰਜਨ ਫਰੀਦਕੋਟ ਡਾ. ਰਾਜਿੰਦਰ ਕੁਮਾਰ ਦੇ ਨਿਰਦੇਸ਼ਾਂ ’ਤੇ ਕੋਟਕਪੂਰਾ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਦੇ ਲਾਰਵੇ ਸਬੰਧੀ ਸਰਵੇ ਜੁਲਾਈ ਮਹੀਨੇ ਤੋਂ ਲਗਾਤਾਰ ਚੱਲ ਰਿਹਾ ਹੈ।  ਇਸ ਦੌਰਾਨ ਡਾ. ਕਮਲਦੀਪ ਕੌਰ ਜ਼ਿਲਾ ਐਪੀਡੀਮੋਲੋਜਿਸਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਟਕਪੂਰਾ ਵਿਖੇ ਹੁਣ ਤੱਕ 121 ਥਾਵਾਂ ਤੋਂ ਡੇਂਗੂ ਦਾ ਲਾਰਵਾ ਮਿਲਿਆ ਹੈ ਅਤੇ ਇਸ ਚੈਕਿੰਗ ਦੌਰਾਨ ਲਾਰਵਾ ਮਿਲਣਾ ਲਗਾਤਾਰ ਜਾਰੀ ਹੈ, ਜੋ ਕਿ ਭਾਰੀ ਚਿੰਤਾ  ਦੀ  ਗੱਲ ਹੈ।  ਉਨ੍ਹਾਂ ਦੱਸਿਆ ਕਿ ਜੁਲਾਈ ਮਹੀਨੇ ਟੀਮਾਂ ਵੱਲੋਂ ਵੱਖ-ਵੱਖ ਇਲਾਕਿਅਾਂ ਵਿਚ ਜਾ ਕੇ ਕੀਤੇ ਸਰਵੇ ਦੌਰਾਨ ਹੁਣ ਤੱਕ ਘਰਾਂ ਅਤੇ ਜਨਤਕ ਥਾਵਾਂ, ਜਿਨ੍ਹਾਂ ਵਿਚ ਸਕੂਲ, ਥਾਣਾ ਸਦਰ ਅਤੇ ਥਾਣਾ ਸਿਟੀ ਕੋਟਕਪੂਰਾ ਵਿਖੇ ਮੌਜੂਦ ਕਬਾਡ਼ ਹਾਲਤ ’ਚ ਖੜ੍ਹੀਆਂ ਕਾਰਾਂ ਅਾਦਿ ਸ਼ਾਮਲ ਹਨ, ਵਿਚ ਭਾਰੀ ਮਾਤਰਾ ’ਚ ਡੇਂਗੂ ਮੱਛਰਾਂ ਦਾ ਲਾਰਵਾ ਪੈਦਾ  ਹੋ ਰਿਹਾ ਹੈ।  ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਇਨ੍ਹਾਂ ਥਾਵਾਂ ਤੋਂ ਕਾਫੀ ਮਾਤਰਾ ’ਚ ਲਾਰਵਾ ਪਾਇਆ ਗਿਆ ਹੈ।  ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੂਲਰਾਂ, ਫਰਿੱਜਾਂ ਦੀਆਂ ਵੇਸਟ ਟਰੇਆਂ, ਪੰਛੀਆਂ ਲਈ ਰੱਖੇ ਪਾਣੀ ਵਾਲੇ ਭਾਂਡਿਆਂ ਅਾਦਿ ਨੂੰ ਹਫ਼ਤੇ ’ਚ ਇਕ ਵਾਰ ਜ਼ਰੂਰ ਸਾਫ਼ ਕਰਨ ਤਾਂ ਜੋ ਡੇਂਗੂ ਦੇ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ। 
ਡੇਂਗੂ ਦੇ ਲੱਛਣ
F ਤੇਜ਼ ਬੁਖਾਰ
F ਸਿਰ ਦਰਦ 
F ਮਾਸ-ਪੇਸ਼ੀਆ ’ਚ ਦਰਦ
F ਚਮਡ਼ੀ ’ਤੇ ਦਾਣੇ 
F ਅੱਖਾਂ ਦੇ ਪਿਛਲੇ ਹਿੱਸੇ ’ਚ ਦਰਦ
F ਮਸੂਡ਼ਿਆਂ ਅਤੇ ਨੱਕ ’ਚੋਂ ਖੂਨ ਦਾ ਵਗਣਾ 
ਬਚਾਅ ਦੇ ਤਰੀਕੇ
F ਕੂਲਰਾਂ ਨੂੰ ਹਫਤੇ ’ਚ ਇਕ ਵਾਰ ਜ਼ਰੂਰ ਸਾਫ ਕਰੋ।
Fਕੱਪਡ਼ੇ ਅਜਿਹੇ ਪਾਓ, ਜਿਸ ਨਾਲ ਸਰੀਰ ਪੂਰੀ ਤਰ੍ਹਾਂ ਢੱਕਿਆ ਰਹੇ ਤਾਂ ਕਿ ਮੱਛਰ ਨਾ ਕੱਟ ਸਕੇ।
F ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ।
F ਛੱਤਾਂ ’ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ।
F ਟੁੱਟੇ ਬਰਤਨਾਂ ਅਤੇ ਟਾਇਰਾਂ ਆਦਿ ਨੂੰ ਖੁੱਲ੍ਹੇ ’ਚ ਨਾ ਰੱਖੋ।
F ਪਾਣੀ ਜ਼ਿਆਦਾ ਪੀਓ। 


Related News