ਕੁਲਦੀਪ ਸਭ ਤੋਂ ਤੇਜ਼ 50 ਵਿਕਟਾਂ ਹਾਸਲ ਕਰਨ ਵਾਲੇ ਬਣੇ ਦੂਜੇ ਭਾਰਤੀ ਗੇਂਦਬਾਜ਼

09/19/2018 1:41:17 AM

ਨਵੀਂ ਦਿੱਲੀ— ਏਸ਼ੀਆ ਕੱਪ ਦੇ ਤਹਿਤ ਭਾਰਤ ਤੇ ਹਾਂਗਕਾਂਗ ਦੇ ਵਿਚ ਹੋਏ ਵਨ ਡੇ ਮੁਕਾਬਲੇ 'ਚ ਭਾਰਤੀ ਸਪਿਨਰ ਕੁਲਦੀਪ ਯਾਦਵ ਨੇ ਹਾਂਗਕਾਂਗ ਦੇ ਵਿਕਟਕੀਪਰ ਬੱਲੇਬਾਜ਼ ਸਕਾਟ ਨੂੰ ਆਊਟ ਕੀਤਾ। ਉਹ ਸਭ ਤੋਂ ਘੱਟ ਪਾਰੀਆਂ 'ਚ 50 ਵਿਕਟਾਂ ਹਾਸਲ ਕਰ ਵਾਲੇ ਸਭ ਤੋਂ ਤੇਜ਼ ਭਾਰਤੀ ਗੇਂਦਬਾਜ਼ ਬਣ ਗਏ। ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ ਅਜੀਤ ਅਗਰਕਰ ਨੇ ਸਿਰਫ 23 ਮੈਚਾਂ 'ਚ 50 ਵਿਕਟਾਂ ਹਾਸਲ ਕੀਤੀਆਂ ਸਨ। ਕੁਲਦੀਪ ਨੇ ਇਹ ਕਾਰਨਾਮਾ ਆਪਣੇ 24ਵੇਂ ਮੈਚ 'ਚ ਕੀਤਾ। ਇਸ ਤਰ੍ਹਾਂ ਕਰ ਉਨ੍ਹਾਂ ਨੇ ਬਤੌਰ ਸਪਿਨਰ ਵੀ ਸਭ ਤੋਂ ਘੱਟ ਮੈਚਾਂ 'ਚ 50 ਵਿਕਟਾਂ ਹਾਸਲ ਕਰਨ ਦੇ ਮਾਮਲੇ 'ਚ ਦੂਜਾ ਸਥਾਨ ਹਾਸਲ ਕੀਤਾ। ਇਸ ਸੂਚੀ 'ਚ ਵੀ ਪਹਿਲੇ ਨੰਬਰ 'ਤੇ ਸ਼੍ਰੀਲੰਕਾ ਦੇ ਸਪਿਨਰ ਅਜੰਤਾ ਮੈਂਡਿਸ ਹੈ। ਮੈਂਡਿਸ ਨੇ ਸਿਰਫ 19 ਮੈਚਾਂ 'ਚ ਆਪਣੇ 50 ਵਨ ਡੇ ਵਿਕਟਾਂ ਪੂਰੀਆਂ ਕੀਤੀਆਂ ਹਨ। ਭਾਰਤ ਨੇ ਹਾਂਗਕਾਂਗ ਨੂੰ 26 ਦੌੜਾਂ ਨਾਲ ਹਰਾ ਦਿੱਤਾ।

PunjabKesari
ਕੁਲਦੀਪ ਨੇ ਤੋੜਿਆ ਸ਼ੇਨ ਵਾਰਨ ਦਾ ਰਿਕਾਰਡ
ਕੁਲਦੀਪ ਨੇ 50 ਵਿਕਟਾਂ ਹਾਸਲ ਕਰਨ ਦੇ ਮਾਮਲੇ 'ਚ ਆਸਟਰੇਲੀਆ ਦੇ ਦਿੱਗਜ ਸ਼ੇਨ ਵਾਰਨ ਦਾ ਰਿਕਾਰਡ ਵੀ ਤੋੜਿਆ। ਸ਼ੇਨ ਵਾਰਨ ਤੇ ਮਾਰਕ ਹੈਨਰੀ ਨੇ ਸਿਰਫ 25 ਵਨ ਡੇ 'ਚ ਆਪਣੇ 50 ਵਿਕਟਾਂ ਪੂਰੀਆਂ ਕੀਤੀਆਂ ਸਨ। ਹੁਣ ਕੁਲਦੀਪ ਨੇ 24 ਮੈਚਾਂ ਦੇ ਨਾਲ ਡੈਨਿਸ ਲਿਲੀ , ਪਾਕਿਸਤਾਨ ਦੇ ਹਸਨ ਅਲੀ ਦੀ ਬਰਾਬਰੀ 'ਤੇ ਆ ਗਏ ਹਨ। 


Related News