ਚੋਣਾਂ ਤੋਂ ਪਹਿਲਾਂ ਸਰਹੱਦੀ ਖੇਤਰ ਸੀਲ

09/19/2018 1:44:22 AM

ਨੰਗਲ, (ਰਾਜਵੀਰ)- ਪੰਜਾਬ 'ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਅੱਜ ਇਥੇ ਸਰਹੱਦੀ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰਕੇ ਆਉਣ ਜਾਣ ਵਾਲਿਆਂ ਦੀ ਚੈਕਿੰਗ ਵਧਾ ਦਿੱਤੀ ਗਈ। ਇਸ ਦੇ ਇਲਾਵਾ ਦੋਪਹੀਆ ਵਾਹਨਾਂ ’ਤੇ 3 ਜਾਂ 4 ਲੋਕਾਂ ਦੀ ਸਵਾਰੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਕੇ ਉਨ੍ਹਾਂ ਦੇ ਚਾਲਾਨ ਕੱਟੇ ਗਏ। ਇਸ ਮੁਹਿੰਮ ਦੀ ਅਗਵਾਈ ਸੀਨੀਅਰ ਪੁਲਸ ਅਧਿਕਾਰੀ ਡੀ. ਐੱਸ. ਪੀ. ਨੰਗਲ ਜੀ.ਪੀ. ਸਿੰਘ ਨੇ ਕੀਤੀ।
ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਨੰਗਲ ਪੁਲਸ ਪੂਰੀ ਤਰ੍ਹਾਂ ਸਾਵਧਾਨ ਹੋ ਗਈ ਹੈ। ਡੀ.ਐੱਸ.ਪੀ. ਜੀ.ਪੀ. ਸਿੰਘ ਨੇ ਦੱਸਿਆ ਕਿ ਨੰਗਲ ਦੇ ਨਾਲ ਲੱਗਦੇ ਮਹਿਤਪੁਰ ਤੇ ਭਾਖੜਾ ਨੰਗਲ ਮੁਖ ਮਾਰਗ 'ਤੇ ਸਥਿਤ ਬੀ.ਬੀ.ਐੱਸ.ਬੀ. ਦੇ ਪਬਲਿਕ ਰਿਲੇਸ਼ਨ ਦਫਤਰ ਦੇ ਨੇੜੇ ਨਾਕੇਬੰਦੀ ਕੀਤੀ ਗਈ ਤੇ ਇਸ ਦੌਰਾਨ ਉਕਤ ਮਾਰਗ 'ਤੇ ਆਉਣ ਜਾਣ ਵਾਲੇ ਹਰ ਵਾਹਨ ਦੀ ਜਾਂਚ ਕਰਨ ਦੇ ਬਾਅਦ ਹੀ ਅੱਗੇ ਵਧਣ ਦਿੱਤਾ ਜਾ ਰਿਹਾ ਹੈ।
 


Related News