ਨੇਪਾਲ ਦਾ ਮਧੇਸੀ ਮੋਰਚਾ ਸੰਵਿਧਾਨ ਦਿਵਸ ਮੌਕੇ ਕਰੇਗਾ ਵਿਰੋਧ

09/19/2018 1:46:10 AM

ਕਾਠਮੰਡੂ— ਪ੍ਰਮੁੱਖ ਮਧੇਸੀ ਪਾਰਟੀ ਰਾਸ਼ਟਰੀ ਜਨਤਾ ਪਾਰਟੀ-ਨੇਪਾਲ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਸੰਵਿਧਾਨ ਦਿਵਸ 'ਤੇ ਵਿਰੋਧ ਜ਼ਾਹਿਰ ਕਰੇਗੀ ਕਿਉਂਕਿ ਕਾਨੂੰਨ ਮਧੇਸੀਆਂ, ਦਲਿਤਾਂ ਤੇ ਸਵਦੇਸ਼ੀ ਭਾਈਚਾਰੇ ਦੇ ਅਧਿਕਾਰਾਂ ਦਾ ਹੱਲ ਕਰਨ 'ਚ ਅਸਫਲ ਰਿਹਾ ਹੈ। ਸੀਨੀਅਰ ਮਧੇਸੀ ਨੇਤਾ ਤੇ ਸਾਬਕਾ ਵਪਾਰ ਮੰਤਰੀ ਰਾਜਿੰਦਰ ਮਹਤੋ ਨੇ ਕਿਹਾ ਕਿ ਉਨ੍ਹਾਂ ਦੀ ਰਾਸ਼ਟਰੀ ਜਨਤਾ ਪਾਰਟੀ-ਨੇਪਾਲ 19 ਸਤੰਬਰ ਨੂੰ ਸੰਵਿਧਾਨ ਦਿਵਸ ਮੌਕੇ ਆਯੋਜਿਤ ਪ੍ਰੋਗਰਾਮ 'ਚ ਹਿੱਸਾ ਨਹੀਂ ਲਵੇਗੀ। ਨੇਪਾਲ ਦਾ ਸੰਵਿਧਾਨ ਤਿੰਨ ਸਾਲ ਪਹਿਲਾਂ 19 ਸਤੰਬਰ ਨੂੰ ਲਾਗੂ ਕੀਤਾ ਗਿਆ ਸੀ।


Related News