ਨਾਬਾਲਗਾ ਨਾਲ ਅਸ਼ਲੀਲ ਹਰਕਤਾਂ ਕਰਨ ’ਤੇ ਮੁਕੱਦਮਾ ਦਰਜ

09/19/2018 1:38:03 AM

ਹਾਜੀਪੁਰ,  (ਜੋਸ਼ੀ)- ਹਾਜੀਪੁਰ ਪੁਲਸ ਨੇ ਇਕ ਨਾਬਾਲਗ ਲਡ਼ਕੀ ਨਾਲ ਕਥਿਤ ਅਸ਼ਲੀਲ ਹਰਕਤਾਂ ਕਰਨ ਵਾਲੇ  ਨੌਜਵਾਨ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਐੱਸ. ਐੱਚ. ਓ. ਰਣਜੀਤ ਸਿੰਘ ਨੇ ਦੱਸਿਆ ਕਿ 16 ਸਾਲਾ ਇਕ ਲਡ਼ਕੀ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਮੈਂ ਤਲਵਾਡ਼ਾ ਦੇ ਇਕ ਕਾਲਜ ਵਿਚ ਪਡ਼੍ਹਦੀ ਹਾਂ। ਜਦੋਂ ਮੈਂ ਕਾਲਜ ਤੋਂ ਛੁੱਟੀ ਉਪਰੰਤ ਅੱਡਾ ਨੰਗਲ ਬਿਹਾਲਾਂ ਤੋਂ ਵਾਪਸ ਆਪਣੇ ਘਰ ਜਾ ਰਹੀ ਸੀ ਤਾਂ ਮੈਨੂੰ   ਅਮਰਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਨੇ ਰੋਕ ਲਿਆ ਅਤੇ ਆਪਣੇ ਨਾਲ ਲਿਜਾਣ ਲਈ ਜ਼ਬਰਦਸਤੀ ਕਰਨ ਲੱਗਾ। ਮੇਰੇ ਮਨ੍ਹਾ ਕਰਨ ’ਤੇ ਉਸ ਨੇ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਦੀ ਸੂਚਨਾ ਉਨ੍ਹਾਂ ਹਾਜੀਪੁਰ ਪੁਲਸ ਨੂੰ ਦਿੱਤੀ,  ਜਿਸ ਨੇ ਜਾਂਚ ਉਪਰੰਤ ਕਥਿਤ ਦੋਸ਼ੀ ਖਿਲਾਫ਼ ਮੁਕੱਦਮਾ ਦਰਜ ਕਰ ਕੇ ਲੋਡ਼ੀਂਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।
 


Related News