ਇਕ ਸਾਲ ਤੋਂ ਲਾਪਤਾ ਵਿਦਿਆਰਥੀ ਦਾ ਨਹੀਂ ਮਿਲਿਆ ਕੋਈ ਸੁਰਾਗ

09/19/2018 1:30:38 AM

ਹੁਸ਼ਿਆਰਪੁਰ,  (ਘੁੰਮਣ)- ਨੇਡ਼ਲੇ ਪਿੰਡ ਸਤੌਰ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਲਖਵੀਰ ਸਿੰਘ (17) ਪੁੱਤਰ ਮਲਕੀਤ ਸਿੰਘ ਨੂੰ  ਲਾਪਤਾ  ਹੋਇਆਂ   ਕਰੀਬ ਇਕ ਸਾਲ ਹੋਣ ਲੱਗਾ ਹੈ ਪਰ ਅੱਜ ਤੱਕ ਉਸ ਦਾ ਕੋਈ ਸੁਰਾਗ ਨਹੀਂ ਲੱਗਾ। ਲਖਵੀਰ ਦੇ ਪਿਤਾ ਮਲਕੀਤ ਸਿੰਘ ਨੇ ਅੱਜ ‘ਜਗ ਬਾਣੀ’ ਦੇ ਉਪ ਦਫ਼ਤਰ ਵਿਖੇ ਦੱਸਿਆ ਕਿ ਬੀਤੇ ਸਾਲ 14 ਸਤੰਬਰ ਨੂੰ ਉਹ ਐੱਸ. ਡੀ. ਸੀਨੀ. ਸੈਕੰਡਰੀ ਸਕੂਲ ਗਊਸ਼ਾਲਾ ਬਾਜ਼ਾਰ ਵਿਖੇ ਪਡ਼੍ਹਨ ਲਈ ਘਰੋਂ ਗਿਆ ਸੀ   ਪਰ  ਉਹ ਨਾ ਤਾਂ ਸਕੂਲ ਪਹੁੰਚਿਆ ਅਤੇ ਨਾ ਹੀ ਘਰ ਪਰਤਿਆ। ਉਨ੍ਹਾਂ ਇਸ ਸਬੰਧੀ ਨਜ਼ਦੀਕੀ ਰਿਸ਼ਤੇਦਾਰਾਂ ਕੋਲੋਂ ਵੀ ਪੁੱਛਗਿੱਛ ਕੀਤੀ  ਪਰ ਉਸ ਦਾ ਕੁਝ ਵੀ ਪਤਾ ਨਹੀਂ ਲੱਗਾ। 26 ਸਤੰਬਰ 2017 ਨੂੰ ਲਖਵੀਰ  ਦੀ ਮੋਪੇਡ ਰੋਡਵੇਜ਼ ਵਰਕਸ਼ਾਪ ਦੇ ਮੇਨ ਗੇਟ ਦੇ ਬਾਹਰੋਂ ਮਿਲੀ ਸੀ ਅਤੇ ਕਰਮਚਾਰੀਆਂ ਨੇ ਮੋਪੇਡ ਥਾਣਾ ਮਾਡਲ ਟਾਊਨ ਦੀ ਪੁਲਸ ਨੂੰ 
ਸੌਂਪ ਦਿੱਤੀ ਸੀ। 
ਲਖਵੀਰ ਦੇ ਪਿਤਾ ਮਲਕੀਤ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਆਈ. ਜੀ. ਜਲੰਧਰ ਰੇਂਜ ਨੌਨਿਹਾਲ ਸਿੰਘ ਅਤੇ ਐੱਸ. ਐੱਸ. ਪੀ. ਹੁਸ਼ਿਆਰਪੁਰ ਜੇ. ਏਲੀਚੇਲਿਅਨ ਨੂੰ   ਮਦਦ  ਦੀ  ਅਪੀਲ  ਕਰਦਿਆਂ  ਕਿਹਾ ਕਿ ਉਨ੍ਹਾਂ ਦੇ ਲਾਪਤਾ ਲਡ਼ਕੇ ਦੀ ਬਰਾਮਦਗੀ ਲਈ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਦਾ ਗਠਨ ਕਰ ਕੇ ਉਸ ਦਾ ਸੁਰਾਗ ਲਾਇਆ ਜਾਵੇ। 
 


Related News