ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੀ ਜੀਪ ਪਲਟੀ, ਸ਼ਰਧਾਲੂ ਸੁਰੱਖਿਅਤ

09/19/2018 1:27:00 AM

ਗਡ਼੍ਹਸ਼ੰਕਰ,  (ਸ਼ੋਰੀ)-  ਇਥੋਂ ਦੇ ਚੰਡੀਗਡ਼੍ਹ ਚੌਕ ਵਿਚ ਅੱਜ ਸਵੇਰੇ 5.30 ਵਜੇ ਮੱਧ ਪ੍ਰਦੇਸ਼ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਏ ਜਾ ਰਹੇ ਸ਼ਰਧਾਲੂਆਂ ਦੀ  ਜੀਪ ਨੂੰ ਇਕ ਅਣਪਛਾਤੇ ਟਿੱਪਰ ਵੱਲੋਂ ਟੱਕਰ ਮਾਰ ਦੇਣ ਦਾ ਸਮਾਚਾਰ ਹੈ। ਟੱਕਰ ਹੁੰਦੇ ਹੀ ਜੀਪ ਸਡ਼ਕ ’ਤੇ ਪਲਟ ਗਈ ਅਤੇ ਚਾਲਕ ਬਿਨਾਂ ਰੁਕੇ ਉੱਥੋਂ ਟਿੱਪਰ ਲੈ ਕੇ ਭੱਜ ਗਿਆ। 
ਜੀਪ ਵਿਚ ਸਵਾਰ 11 ਸ਼ਰਧਾਲੂ ਮੱਧ ਪ੍ਰਦੇਸ਼ ਦੇ ਰਾਜਗਡ਼੍ਹ ਜ਼ਿਲੇ ਦੀ ਤਹਿਸੀਲ ਬੇਓਰਾ ਦੇ ਪਿੰਡ ਘਾਸੋਨੀ ਦੇ ਦੱਸੇ ਜਾ ਰਹੇ ਹਨ। ਟਿੱਪਰ ਵੱਲੋਂ ਜ਼ਬਰਦਸਤ ਟੱਕਰ ਮਾਰਨ ਅਤੇ  ਜੀਪ ਦੇ ਪਲਟ ਜਾਣ ਦੇ ਬਾਵਜੂਦ ਸਾਰੇ ਯਾਤਰੀਆਂ  ਦਾ ਪੂਰੀ ਤਰ੍ਹਾਂ ਸੁਰੱਖਿਅਤ ਰਹਿਣਾ   ਕਿਸੇ  ਕ੍ਰਿਸ਼ਮੇ ਤੋਂ ਘੱਟ ਨਹੀਂ। ਲੋਕਾਂ ਨੇ ਜੀਪ ਦੇ ਸ਼ੀਸ਼ੇ ਤੋਡ਼ ਕੇ ਸ਼ਰਧਾਲੂਆਂ ਨੂੰ ਬਾਹਰ ਕੱਢਿਆ। ਜੀਪ ਦੇ ਚਾਲਕ ਪੱਪੂ ਲਾਲ ਪੁੱਤਰ ਭਾਗ ਚੰਦ ਨੇ ਦੱਸਿਆ ਕਿ ਉਹ  ਹਰਿਦੁਆਰ ਮੱਥਾ ਟੇਕ ਕੇ ਹੁਣ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ।


Related News