ਲੁਟੇਰਿਆਂ ਵੱਲੋਂ ਆਸਾਰਾਮ ਬਾਪੂ ਦੇ ਆਸ਼ਰਮ ’ਤੇ ਹਮਲਾ

09/19/2018 1:20:19 AM

ਮੁਕੇਰੀਆਂ,   (ਜੱਜ)- ਸਥਾਨਕ ਨੈਸ਼ਨਲ ਹਾਈਵੇ ’ਤੇ ਸਥਿਤ ਪਿੰਡ ਤਲਵੰਡੀ ਕਲਾਂ  ਤੋਂ ਘਸੀਟਪੁਰ ਨੂੰ  ਜਾਂਦੀ ਲਿੰਕ ਸਡ਼ਕ ’ਤੇ ਸਥਿਤ  ਆਸਾਰਾਮ ਬਾਪੂ ਦੇ ਆਸ਼ਰਮ ’ਤੇ ਰਾਤੀਂ ਕਰੀਬ ਡੇਢ ਵਜੇ ਕੁਝ ਅਣਪਛਾਤੇ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਹਮਲਾ ਕਰ ਦਿਤਾ। ਸੇਵਾਦਾਰਾਂ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਨਾਲ ਲੁਟੇਰੇ ਉਥੋਂ ਭੱਜਣ  ’ਤੇ  ਮਜਬੂਰ  ਹੋ  ਗਏ।
ਆਸ਼ਰਮ  ਦੇ  ਸੇਵਾਦਾਰ ਭਾਈ ਰਣਜੀਤ ਸ਼ਰਮਾ, ਭਾਈ ਮੋਹਿੰਦਰ, ਭਾਈ ਪ੍ਰੇਮ, ਜੇ. ਪੀ. ਅਗਰਵਾਲ, ਗੋਲਡੀ ਸ਼ਰਮਾ ਆਦਿ ਨੇ  ਦੱਸਿਆ ਕਿ  ਪਿਛਲੇ ਕੁਝ ਦਿਨਾਂ ਤੋਂ ਆਸ਼ਰਮ ਦੇ ਮੇਨ ਗੇਟ  ਦਾ ਕੰਮ ਚੱਲ ਰਿਹਾ ਹੈ, ਜਿਸ ਦਾ ਫਾਇਦਾ  ਉਠਾਉਂਦਿਆਂ ਰਾਤੀਂ ਕਰੀਬ ਡੇਢ ਵਜੇ ਅਣਪਛਾਤੇ ਲੁਟੇਰਿਆਂ ਨੇ ਆਸ਼ਰਮ ਵਿਚ ਦਾਖ਼ਲ ਹੋ ਕੇ ਲੁੱਟ ਦੀ  ਨੀਅਤ ਨਾਲ ਹਮਲਾ ਕਰ ਦਿੱਤਾ। ਸੇਵਾਦਾਰਾਂ ਨੇ ਦੱਸਿਆ ਕਿ ਲੁਟੇਰਿਆਂ ਦੀ ਗਿਣਤੀ ਕਰੀਬ 6 ਸੀ,  ਜਿਨ੍ਹਾਂ ਕੋਲ ਹਥਿਆਰ ਵੀ ਸਨ। ਉਨ੍ਹਾਂ ਆਸ਼ਰਮ ਵਿਚ ਦਾਖਲ ਹੋ ਕੇ ਬਾਹਰ ਸੁੱਤੇ ਪਏ ਸੇਵਾਦਾਰ ਭਾਈ  ਮੋਹਿੰਦਰ ਨੂੰ ਜਗਾਇਆ ਅਤੇ ਆਪਣੇ ਨਾਲ ਮੇਨ  ਗੇਟ  ਕੋਲ ਲੈ  ਗਏ।   ਲੁਟੇਰਿਆਂ  ਨੇ  ਭਾਈ  ਮੋਹਿੰਦਰ ਨੂੰ ਪੁੱਛਿਆ ਕਿ ਆਸ਼ਰਮ ਵਿਚ ਕਿੰਨੇ  ਬੰਦੇ ਹਨ?   ਲੁਟੇਰਿਆਂ ਨੂੰ ਜਾਣਕਾਰੀ ਦੇਣ ੳੁਪਰੰਤ ਉਹ  ਹੱਥ  ਛੁਡਾ  ਕੇ  ਦੌੜ  ਆਏ  ਅਤੇ  ਰੌਲਾ ਪਾ ਦਿੱਤਾ,  ਜਿਸ ਨਾਲ ਬਾਕੀ ਸੇਵਾਦਾਰ ਵੀ ਉੱਠ ਗਏ।   ਸੇਵਾਦਾਰ  ਇਕੱਠੇ   ਹੋ  ਕੇ  ਲੁਟੇਰਿਆਂ  ਨਾਲ  ਭਿੜ  ਗਏ,  ਜਿਸ  ’ਤੇ  ਲੁਟੇਰੇ  ਭੱਜਣ  ’ਤੇ   ਮਜਬੂਰ   ਹੋ  ਗਏ। 
ਸੇਵਾਦਾਰਾਂ ਨੇ  ਦੱਸਿਆ ਕਿ ਲੁਟੇਰਿਆਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ ਅਤੇ ਉਨ੍ਹਾਂ 
’ਚੋਂ ਕੁਝ ਸਿਹਤ ਪੱਖੋਂ ਬਹੁਤ ਤਕਡ਼ੇ ਸਨ।  ਹਥਿਆਰਬੰਦ 6 ਲੁਟੇਰਿਆਂ ਨਾਲ ਭਿੜਨ ਵਾਲੇ ਸੇਵਾਦਾਰ 8 ਸਨ,  ਜਿਸ ਕਾਰਨ ਲੁਟੇਰੇ ਉਨ੍ਹਾਂ ਅੱਗੇ ਟਿਕ ਨਾ ਸਕੇ ਅਤੇ ਦੌੜ ਗਏ।  ਇਸ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ  ਮੁਕੇਰੀਆਂ ਦੇ ਥਾਣਾ ਮੁਖੀ ਕਰਨੈਲ ਸਿੰਘ ਨੇ ਮੌਕੇ ’ਤੇ  ਪਹੁੰਚ  ਕੇ ਹਾਲਾਤ  ਦਾ ਜਾਇਜ਼ਾ ਲਿਆ।


Related News