ਅਰਵਿੰਦ ਕੇਜਰੀਵਾਲ ਮੰਗਣ ਪੰਜਾਬ ਦੇ ਲੋਕਾਂ ਤੋਂ ਮੁਆਫੀ : ਖਹਿਰਾ ਧੜ੍ਹਾ

09/19/2018 1:17:43 AM

ਚੰਡੀਗੜ੍ਹ— ਖਹਿਰਾ ਧੜੇ ਵਲੋਂ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਪਿਛਲੇ 2 ਸਾਲ 'ਚ ਉਨ੍ਹਾਂ ਜੋ ਕੀਤਾ ਉਹ ਗਲਤ ਹੈ ਅਤੇ ਜੇਕਰ ਉਹ ਰੁੱਸੇ ਹੋਏ ਆਗੂਆਂ ਨੂੰ ਮਨਾਉਣਾ ਚਾਹੁੰਦੇ ਹਨ ਤਾਂ ਕੇਜਰੀਵਾਲ ਪਹਿਲਾ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਰੁੱਸਿਆ ਨੂੰ ਮਨਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ 'ਤੇ ਖਹਿਰਾ ਧੜੇ ਨੇ ਕਿਹਾ ਕਿ ਜੇ ਪਾਰਟੀ ਨੇ ਰੁੱਸਿਆ ਨੂੰ ਮਨਾਉਣਾ ਹੈ ਤਾਂ ਉਹ ਖੁਦਮੁਖਤਿਆਰੀ ਅਤੇ ਉਨ੍ਹਾਂ ਦੇ ਮਤਿਆ ਨੂੰ ਮੰਨ ਲੈਣ, ਇਸ ਨਾਲ ਪਾਰਟੀ ਖੁਦ ਹੀ ਇੱਕਠੀ ਹੋ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਛੋਟੇਪੁਰ ਖਿਲਾਫ ਸਾਜਿਸ਼ ਰਚਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ 'ਆਪ' ਵਲੰਟੀਅਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਨੂੰ ਵੰਡਣ ਵਾਲਿਆਂ ਤੋਂ ਸੁਚੇਤ ਰਹਿਣ।  



 


Related News