ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੈਂਟਰ ਚਾਲਕ ਨੇ ਕੀਤੀ ਆਤਮਹੱਤਿਆ

09/19/2018 1:12:10 AM

ਮੋਗਾ, (ਅਜ਼ਾਦ)- ਆਲਮਵਾਲਾ ਨਿਵਾਸੀ ਦਰਸ਼ਨ ਸਿੰਘ (35) ਵਲੋਂ ਘਰੇਲੂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਸਮਾਲਸਰ ਦੇ ਸਹਾਇਕ ਥਾਣੇਦਾਰ ਵਕੀਲ ਸਿੰਘ ਵਲੋਂ ਮ੍ਰਿਤਕ ਦੇ ਪਿਤਾ ਪਾਲ ਸਿੰਘ ਦੇ ਬਿਆਨਾਂ ’ਤੇ ਅ/ਧ 174 ਦੀ ਕਾਰਵਾਈ ਕੀਤੀ ਗਈ ਹੈ, ਜਿਸ ਵਿਚ ਉਸਦੇ ਪਿਤਾ ਨੇ ਕਿਹਾ ਕਿ ਉਸਦਾ ਬੇਟਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਪੁਲਸ ਸੂਤਰਾਂ ਦੇ ਅਨੁਸਾਰ ਮ੍ਰਿਤਕ ਦਰਸ਼ਨ ਸਿੰਘ ਕੈਂਟਰ ਚਲਾਉਂਦਾ ਸੀ। ਉਸਦਾ ਵਿਆਹ ਪਿੰਡ ਸਮਾਲਸਰ ’ਚ ਹੋਈ ਸੀ, ਪਰ ਉਸਦਾ ਆਪਣੇ ਪਤਨੀ ਨਾਲ ਕਰੀਬ ਦੋ ਕਰੀਬ ਦੋ ਸਾਲ ਪਹਿਲਾਂ ਘਰੇਲੂ ਵਿਵਾਦ ਦੇ ਚੱਲਦੇ ਵਿਵਾਦ ਹੋ ਗਿਆ ਸੀ। ਉਸਦੇ ਦੋ ਬੇਟੇ ਸਨ। ਬੀਤੀ 17 ਸਤੰਬਰ ਨੂੰ ਉਹ ਆਪਣਾ ਕੈਂਟਰ ਲੈ ਕੇ ਸਮਾਲਸਰ ਗਿਆ ਅਤੇ ਜੀ.ਟੀ ਰੋਡ ’ਤੇ ਸਥਿਤ ਇਕ ਧਾਰਮਕ ਸਥਾਨ ’ਤੇ ਉਸਨੇ ਕੋਈ ਜ਼ਹਿਰੀਲੀ ਦਵਾਈ  ਪੀ ਲਈ, ਜਿਸ ਦਾ ਪਤਾ ਉਸਦੇ ਪਰਿਵਾਰ ਵਾਲਿਆਂ ਨੂੰ ਚੱਲਣ ’ਤੇ ਉਸ ਨੂੰ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਉਥੇ ਉਸਨੇ ਦਮ ਤੋਡ਼ ਦਿੱਤਾ। ਜਿਸ ਦਾ ਪਤਾ ਲੱਗਣ ’ਤੇ ਸਹਾਇਕ ਥਾਣੇਦਾਰ ਵਕੀਲ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਸਾਂ ਨੂੰ ਸੌਂਪ ਦਿੱਤਾ ਗਿਆ।


Related News