ਜ਼ਿਲਾ ਤੰਬਾਕੂ ਕੰਟਰੋਲ ਸੈੱਲ ਦੀ ਟੀਮ ਵੱਲੋਂ ਦੁਕਾਨਾਂ ਦੀ ਚੈਕਿੰਗ

09/19/2018 12:50:03 AM

ਗੁਰਦਾਸਪੁਰ,  (ਹਰਮਨਪ੍ਰੀਤ)-  ਸਿਵਲ ਸਰਜਨ ਡਾ. ਕਿਸ਼ਨ ਚੰਦ ਦੇ ਨਿਰਦੇਸ਼ਾਂ ’ਤੇ ਜ਼ਿਲਾ ਨੋਡਲ ਅਫ਼ਸਰ ਤੰਬਾਕੂ ਡਾ. ਅਮਰਿੰਦਰ ਸਿੰਘ ਕਲੇਰ ਦੀ ਅਗਵਾਈ ਹੇਠ ਜ਼ਿਲਾ ਤੰਬਾਕੂ ਕੰਟਰੋਲ ਸੈੱਲ ਦੀ ਟੀਮ ਵੱਲੋਂ ਸਥਾਨਕ ਬੱਸ ਅੱਡਾ, ਹਨੂੰਮਾਨ ਚੌਕ ਆਦਿ ਥਾਵਾਂ ’ਤੇ ਤੰਬਾਕੂ ਪਦਾਰਥ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ। ਇਸ ਮੌਕੇ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਦੇ ਮੌਕੇ ’ਤੇ ਚਲਾਨ ਕੱਟ ਕੇ ਜੁਰਮਾਨਾ ਵਸੂਲਿਆ ਗਿਆ। ਇਸ ਮੌਕੇ ਐਕਟਿਵ ਸਮੋਕਿੰਗ ਕਰਨ ਵਾਲੇ ਵਿਅਕਤੀਆਂ ਦੇ ਵੀ ਚਲਾਨ ਕੱਟੇ ਗਏ। ਡਾ. ਕਲੇਰ ਨੇ ਦੱਸਿਆ ਕਿ ਜਿਹਡ਼ਾ ਵੀ ਦੁਕਾਨਦਾਰ ਕੋਟਪਾ ਐਕਟ-2003 ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ 18 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਜੇਕਰ ਕੋਈ ਦੁਕਾਨਦਾਰ ਤੰਬਾਕੂ ਪਦਾਰਥ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਤੰਬਾਕੂ ਪਦਾਰਥਾਂ ਦਾ ਸੇਵਨ ਕਰਨ ਨਾਲ ਮੂੰਹ, ਫੇਫਡ਼ੇ, ਗਲੇ ਅਤੇ ਖੁਰਾਕ ਦੀ ਨਾਲੀ ਦਾ ਕੈਂਸਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਦਿਲ ਦੇ ਰੋਗ, ਹਾਈ ਬਲੱਡ ਪ੍ਰੈਸ਼ਰ, ਨਜ਼ਰ ਦਾ ਘਟਣਾ, ਯਾਦ ਸ਼ਕਤੀ ਦੀ ਕਮਜ਼ੋਰੀ ਆਦਿ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਮੌਕੇ ਹੈੱਲਥ ਇੰਸਪੈਕਟਰ ਜੋਬਨਪ੍ਰੀਤ ਸਿੰਘ, ਸੁਖਦਿਆਲ, ਹਰਚਰਨ ਸਿੰਘ, ਅਰੁਣ ਯਾਦਵ, ਬੂਆ ਦਿੱਤਾ ਆਦਿ ਹਾਜ਼ਰ ਸਨ। 


Related News