ਜੂਆ ਖੇਡਦੇ  8 ਵਿਅਕਤੀ ਪੌਣੇ 3 ਲੱਖ ਰੁਪਏ ਅਤੇ ਕਾਰ ਸਣੇ ਕਾਬੂ

09/19/2018 12:33:54 AM

ਸੁਨਾਮ, ਊਧਮ ਸਿੰਘ ਵਾਲਾ, (ਬਾਂਸਲ)–  ਪੁਲਸ ਨੇ ਜੂਆ ਖੇਡਦੇ 8 ਵਿਅਕਤੀਅਾਂ ਨੂੰ  ਪੌਣੇ 3 ਲੱਖ ਰੁਪਏ ਅਤੇ ਕਾਰ ਸਣੇ ਕਾਬੂ ਕੀਤਾ ਹੈ। ਜਦੋਂ ਕਿ 9ਵਾਂ ਜੁਆਰੀ ਫਰਾਰ ਹੋ  ਗਿਆ। ਗ੍ਰਿਫਤਾਰ ਕੀਤੇ ਵਿਅਕਤੀਅਾਂ ’ਚੋਂ 5  ਸੰਗਰੂਰ, 2 ਮਾਲੇਰਕੋਲਾ ਅਤੇ 1 ਸੁਨਾਮ ਦਾ  ਹੈ। ਡੀ. ਐੱਸ. ਪੀ. ਹਰਦੀਪ ਸਿੰਘ ਨੇ ਦੱਸਿਆ ਕਿ ਪੁਲਸ  ਨੂੰ ਮੰਗਲਵਾਰ ਦੁਪਹਿਰ ਸੂਚਨਾ ਮਿਲੀ  ਸੀ ਕਿ ਜਖੇਪਲ ਰੋਡ ’ਤੇ ਬਖਤੌਰ ਨਗਰ ਨੇਡ਼ੇ ਇਕ ਘਰ ਵਿਚ 9 ਵਿਅਕਤੀ ਜੂਆ ਖੇਡ ਰਹੇ ਹਨ।  ਐੱਸ. ਐੱਚ. ਓ. ਸਿਟੀ ਭਰਪੂਰ ਸਿੰਘ ਸਣੇ ਉਹ ਖੁਦ ਮੌਕੇ ’ਤੇ ਪੁੱਜੇ।  ਮੁਲਜ਼ਮਾਂ ’ਚੋਂ  7  ਦੀ ਪਛਾਣ    ਰਿੰਕੂ ਬਾਂਸਲ, ਕੁਮਾਰ ਅਭਿਮਨਿਯੂੂ, ਸੋਮ ਦੱਤ, ਮਨੀ ਜਿੰਦਲ, ਪਰਮਿੰਦਰ ਕਾਲਾ (ਸਾਰੇ  ਵਾਸੀ ਸੰਗਰੂਰ) ਤੋਂ ਇਲਾਵਾ ਮਾਲੇਰਕੋਟਰਲਾ ਵਾਸੀ ਮੁਹੰਮਦ ਅਸ਼ਰਫ ਅਤੇ ਮੁਹੰਮਦ ਰਫੀ ਵਜੋਂ   ਹੋਈ ਹੈ। ਜਦੋਂ ਕਿ ਇਕ ਮੌਜੀ ਮੌਕੇ ਤੋਂ ਫਰਾਰ ਹੋ ਗਿਆ।  ਮੁਲਜ਼ਮਾਂ ਤੋਂ ਸਫੈਦ ਰੰਗ ਦੀ  ਇਕ ਸਵਿਫਟ ਕਾਰ ਵੀ ਬਰਾਮਦ ਕੀਤੀ ਗਈ ਹੈ।


Related News