ਚੋਣਾਂ ਨੂੰ ਲੈ ਕੇ ਭਿਡ਼ੇ ਅਕਾਲੀ ਅਤੇ ਕਾਂਗਰਸੀ,1 ਜ਼ਖਮੀ

09/19/2018 12:17:20 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)–  ਪਿੰਡ ਕਰਮਗਡ਼੍ਹ ’ਚ ਚੋਣਾਂ ਨੂੰ ਲੈ ਕੇ ਅਕਾਲੀ ਅਤੇ ਕਾਂਗਰਸੀ ਵਰਕਰ ਆਪਸ ਵਿਚ ਭਿਡ਼ ਗਏ। ਕਾਂਗਰਸੀ ਵਰਕਰਾਂ ਨੇ ਅਕਾਲੀ ਦਲ ਉਮੀਦਵਾਰ ਅਤੇ ਥਾਣਾ ਠੁੱਲੀਵਾਲ ਦੀ  ਪੁਲਸ ਖਿਲਾਫ ਡੀ. ਸੀ. ਦਫਤਰ  ਦਾ ਘਿਰਾਓ ਕਰ  ਕੇ ਨਾਅਰੇਬਾਜ਼ੀ ਕੀਤੀ। ਕਰਮਗਡ਼੍ਹ ਦਾ ਸਰਪੰਚ ਜੋ  ਕਾਂਗਰਸੀ ਵਰਕਰ ਵੀ ਹੈ, ਨੇ ਅਕਾਲੀ ਦਲ ਦੇ ਇਕ ਉਮੀਦਵਾਰ  ਖਿਲਾਫ ਐੱਸ. ਐੱਸ. ਪੀ. ਬਰਨਾਲਾ ਨੂੰ ਲਿਖਤੀ ਤੌਰ ’ਤੇ ਸ਼ਿਕਾਇਤ ਵੀ ਦਿੱਤੀ ਹੈ।  ਜਗਦੇਵ ਸਿੰਘ ਸਾਬਕਾ ਫੌਜੀ ਨੇ ਦੱਸਿਆ ਕਿ ਰਾਤ 9.30 ਵਜੇ ਦੇ ਕਰੀਬ ਉਕਤ ਅਕਾਲੀ ਉਮੀਦਵਾਰ ਅਤੇ 7-8 ਹੋਰ ਵਿਅਕਤੀਅਾਂ ਨੇ ਉਸ ਦੇ ਘਰ ਇੱਟਾਂ-ਰੋਡ਼ੇ ਮਾਰਨੇ ਸ਼ੁਰੂ ਕਰ ਦਿੱਤੇ। ਜਦੋਂ ਉਹ ਬਾਹਰ ਆਏ ਤਾਂ ਉਕਤ  ਵਿਅਕਤੀ ਭੱਜ ਗਏ। ਇਸ ਸਬੰਧ ’ਚ ਉਨ੍ਹਾਂ ਥਾਣਾ ਠੁੱਲੀਵਾਲ ’ਚ ਫੋਨ ਕੀਤਾ  ਤਾਂ ਇਕ ਘੰਟੇ ਬਾਅਦ ਪੁਲਸ ਨੇ ਕਰਮਗਡ਼੍ਹ ਆ ਕੇ ਮੌਕਾ ਵੇਖਿਆ। ਦੂਜੀ ਧਿਰ ਦੇ ਲੋਕ ਪੁਲਸ ਦੇ ਸਾਹਮਣੇ ਹੀ ਉਸ ਨੂੰ ਜਾਤੀ ਸੂਚਕ ਸ਼ਬਦ ਬੋਲਣ ਲੱਗੇ। ਇਸ ਦੌਰਾਨ ਉਨ੍ਹਾਂ ਨਾਲ ਲਡ਼ਾਈ ਝਗਡ਼ਾ ਵੀ ਕੀਤਾ ਗਿਆ, ਜਿਸ ਕਾਰਨ ਤਰਸੇਮ ਸਿੰਘ ਦੀ ਅੱਖ ’ਤੇ ਕਾਫੀ ਸੱਟ ਲੱਗੀ, ਜੋ ਕਿ ਸਿਵਲ ਹਸਪਤਾਲ ਵਿਖੇ ਜ਼ਖਮੀ ਹੈ। 
 ®ਪੁਲਸ ਨੇ ਦੋਵੇਂ ਧਿਰਾਂ ਦੇ ਬਿਆਨ ਕੀਤੇ ਦਰਜ : ਐੱਸ.ਐੱਸ.ਪੀ.
 ®ਜਦੋਂ ਇਸ ਸਬੰਧ ’ਚ ਐੱਸ. ਐੱਸ. ਪੀ. ਹਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਦੋਵੇਂ ਧਿਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। 
ਇਸ ਸਬੰਧ  ’ਚ ਪੱਖ ਜਾਣਨ ਲਈ ਜਦੋਂ ਅਕਾਲੀ ਉਮੀਦਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। 
 


Related News