ਪੁਲਸ ਨੇ ਅਧੂਰੇ ਕਾਗਜ਼ਾਂ ਵਾਲਿਅਾਂ ਦੇ ਚਲਾਨ ਕੱਟੇ

09/19/2018 12:00:13 AM

ਧਿਆਨਪੁਰ, ਕਾਲਾ ਅਫਗਾਨਾ,  (ਬਲਵਿੰਦਰ)-  ਚੌਕੀ ਕਾਲਾ ਅਫਗਾਨਾ ਦੇ ਐੱਸ. ਆਈ. ਹਰਿੰਦਰ ਸਿੰਘ ਨੇ ਛਿਛਰੇਵਾਲ ਡਰੇਨ ’ਤੇ ਨਾਕਾ ਲਾ ਕੇ ਅਧੂਰੇ ਕਾਗਜ਼ਾਂ ਵਾਲੇ ਵਾਹਨਾਂ ਦੇ ਚਲਾਨ ਕੱਟੇ ਤੇ ਨਾਲ ਹੀ ਵਾਹਨਾਂ ਦੀ ਬਾਰੀਕੀ ਨਾਲ ਤਲਾਸ਼ੀ ਵੀ ਲਈ। ਉਨ੍ਹਾਂ  ਵਾਹਨ  ਚਾਲਕਾਂ ਨੂੰ ਕਿਹਾ ਕਿ ਉਹ ਅਾਪਣੇ ਵਾਹਨਾਂ ਦੇ ਕਾਗਜ਼ ਪੂਰੇ ਰੱਖਣ ਤਾਂ  ਕਿ  ਕੋਈ  ਪ੍ਰੇਸ਼ਾਨੀ  ਨਾ  ਅਾਵੇ। ਉਨ੍ਹਾਂ ਮੋਟਰਸਾਈਕਲਾਂ ’ਤੇ ਪਟਾਕੇ ਮਾਰਨ ਵਾਲਿਆਂ ਨੂੰ ਕਿਹਾ ਕਿ  ਉਹ ਸੁਧਰ ਜਾਣ, ਜੇਕਰ ਕਾਬੂ ਆ ਗਏ ਤਾਂ ਬਖਸ਼ਿਅਾ ਨਹੀਂ ਜਾਵੇਗਾ। ਉਨ੍ਹਾਂ ਕਿਹਾ  ਕਿ  ਮਾਤਾ-ਪਿਤਾ 18 ਸਾਲ  ਤੋਂ ਘੱਟ ਉਮਰ ਦੇ ਬੱਚਿਅਾਂ ਨੂੰ  ਕੋਈ ਵੀ ਵਾਹਨ ਨਾ ਚਲਾਉਣ ਦੇਣ। 
 


Related News