43ਵਾਂ ਸ਼ਤਰੰਜ ਓਲੰਪੀਆਡ : ਅਮਰੀਕਾ ਦਾ ਦਾਅਵਾ ਹੈ ਸਭ ਤੋਂ ਮਜ਼ਬੂਤ

09/18/2018 11:45:12 PM

ਬਾਤੁਮਿ- 43ਵੇਂ ਸ਼ਤਰੰਜ ਓਲੰਪੀਆਡ ਜਾਂ ਇਹ ਕਹੋ ਕਿ ਕਿਸੇ ਵੀ ਇਕ ਖੇਡ ਦੇ ਦੁਨੀਆ ਵਿਚ ਸਭ ਤੋਂ ਵੱਡੇ ਆਯੋਜਨ ਦੇ ਸ਼ੁਰੂ ਹੋਣ ਵਿਚ ਹੁਣ ਸਿਰਫ 6 ਦਿਨ ਬਾਕੀ ਰਹਿ ਗਏ ਹਨ। ਅਜਿਹੇ ਵਿਚ ਇਸ ਦੇ ਜੇਤੂ ਦੇ ਬਾਰੇ ਵਿਚ ਵੀ ਹੁਣ ਤੋਂ ਵੀ ਕਿਆਸ ਲਾਏ ਜਾਣ ਲੱਗੇ ਹਨ। ਇਸੇ ਕ੍ਰਮ ਵਿਚ ਅੱਜ ਅਸੀਂ ਵਿਸ਼ਲੇਸ਼ਣ ਕਰਾਂਗੇ ਚੋਟੀ ਦੀਆਂ ਟੀਮਾਂ ਦਾ। ਪਿਛਲੀ ਸ਼ਤਰੰਜ ਓਲੰਪੀਆਡ ਦੀ ਸੋਨ ਤਮਗਾ ਜੇਤੂ ਅਮਰੀਕਾ ਪੁਰਸ਼ ਵਰਗ ਵਿਚ ਚੋਟੀ ਦੀ ਟੀਮ ਹੈ ਤੇ ਸਾਬਕਾ ਜੇਤੂ ਹੋਣ ਕਾਰਨ ਹੀ ਇਸ ਨੂੰ ਖਿਤਾਬ ਦਾ ਸਭ ਤੋਂ ਵੱਡਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਟੀਮ ਵਿਚ ਵਿਸ਼ਵ ਨੰਬਰ 2 ਫੇਬਿਆਨੋ ਕਰੂਆਨਾ (2827), ਵੇਸਲੀ ਸੋ (2776), ਹਿਕਾਰੂ ਨਾਕਾਮੂਰਾ (2763), ਸੈਮੂਅਲ ਸ਼ਕਲੰਦ (2722) ਤੇ ਰੋਬਸੇਨ ਰੇ (2682) ਔਸਤ ਰੇਟਿੰਗ (2772) ਨਾਲ ਟੀਮ ਨੂੰ ਪਹਿਲਾ ਦਰਜਾ ਪ੍ਰਾਪਤ ਟੀਮ ਬਣਾ ਰਹੇ ਹਨ। 
ਕਾਰੂਆਨਾ, ਵੇਸਲੀ ਤੇ ਨਾਕਾਮੂਰਾ 'ਤੇ ਰਹਿਣਗੀਆਂ ਨਜ਼ਰਾਂ
ਮਜ਼ਬੂਤੀ : ਟੀਮ ਦੇ 3 ਖਿਡਾਰੀ ਕਾਰੂਆਨਾ, ਵੇਸਲੀ ਸੋਅ ਤੇ ਨਾਕਾਮੂਰਾ ਲਗਾਤਾਰ ਵਿਸ਼ਵ ਦੇ ਲਗਭਗ ਹਰ ਸੁਪਰ ਗ੍ਰੈਂਡ ਮਾਸਟਰ ਟੂਰਨਾਮੈਂਟ ਵਿਚ ਆਪਣੀ ਜਗ੍ਹਾ ਬਣਾਉਂਦੇ ਹਨ ਤੇ ਜਿੱਤ ਵੀ ਦਰਜ ਕਰਦੇ ਰਹਿੰਦੇ ਹਨ। ਟੀਮ ਦਾ ਹਰ ਖਿਡਾਰੀ ਨੌਜਵਾਨ ਹੈ ਤੇ ਅਜਿਹੇ ਵਿਚ ਤਜਰਬਾ ਤੇ ਊਰਜਾ ਦੇ ਮਾਮਲੇ ਵਿਚ ਉਹ ਕਿਸੇ 'ਤੇ ਵੀ ਭਾਰੀ ਪੈਣਗੇ।
ਕਮਜ਼ੋਰੀ : ਵੈਸੇ ਤਾਂ ਫਿਲਹਾਲ ਟੀਮ ਦੀ ਅਜਿਹੀ ਕੋਈ ਕਮਜ਼ੋਰੀ ਨਜ਼ਰ ਨਹੀਂ ਆਉਂਦੀ ਪਰ 5ਵੇਂ ਬੋਰਡ 'ਤੇ ਮੌਜੂਦ ਰੋਬਸੇਨ ਰੇ ਫਿਲਹਾਲ ਟੀਮ ਦਾ ਸਭ ਤੋਂ ਕਮਜ਼ੋਰ ਖਿਡਾਰੀ ਹੋਵੇਗਾ ਤੇ ਉਸ ਦਾ ਚੰਗਾ ਨਾ ਖੇਡਣਾ ਟੀਮ ਲਈ ਨੁਕਸਾਨਦਾਇਕ ਹੋ ਸਕਦਾ ਹੈ।


Related News