ਐਂਟੀ ਪਾਲਿਊਸ਼ਨ ਤਕਨੀਕ : ਬੀ. ਐੱਮ. ਡਬਲਯੂ., ਡੈਮਲਰ, ਵੀ. ਡਬਲਯੂ. ਦੇ ਖਿਲਾਫ ਜਾਂਚ ਸ਼ੁਰੂ

09/18/2018 11:12:15 PM

ਬ੍ਰਸਲਸ-ਯੂਰਪੀ ਯੂਨੀਅਨ (ਈ. ਯੂ.) ਨੇ ਐਂਟੀ ਪਾਲਿਊਸ਼ਨ ਤਕਨੀਕ ਦੇ ਮਾਮਲੇ ’ਚ  ਜਰਮਨ ਕਾਰ ਕੰਪਨੀਆਂ ਦੇ ਖਿਲਾਫ ਪਾਲਿਊਸ਼ਨ ਕੰਟਰੋਲ ਤਕਨੀਕ ਦਾ ਵਿਕਾਸ ਅਤੇ ਵਰਤੋਂ ਕਰਨ  ਦੇ ਮਾਮਲੇ ’ਚ ਆਪਸ ’ਚ ਮੁਕਾਬਲੇਬਾਜ਼ੀ ਨਾ ਕਰਨ ਦੀ ਮਿਲੀਭੁਗਤ ਕਰਨ ਦੇ ਸ਼ੱਕ ’ਚ ਜਾਂਚ  ਸ਼ੁਰੂ ਕੀਤੀ ਹੈ।  ਇਹ ਜਾਂਚ ’ਡੀਜ਼ਲਗੇਟ’ ਦੇ ਨਾਂ ਨਾਲ ਮਸ਼ਹੂਰ ਘਪਲੇ ਤੋਂ 3 ਸਾਲ ਬਾਅਦ  ਸ਼ੁਰੂ ਕੀਤੀ ਜਾ ਰਹੀ ਹੈ। ਇਸ ਨਾਲ ਇਨ੍ਹਾਂ ਕੰਪਨੀਆਂ ਦੀਆਂ ਮੁਸੀਬਤਾਂ ਵਧ ਸਕਦੀਆਂ ਹਨ।  ਫਾਕਸਵੈਗਨ ਨੇ 3 ਸਾਲ ਪਹਿਲਾਂ ਇਹ ਮੰਨਿਆ ਸੀ ਕਿ ਉਸ ਨੇ ਪਾਲਿਊਸ਼ਨ ਟੈਸਟ ਨੂੰ ਚਕਮਾ ਦੇਣ  ਲਈ ਆਪਣੇ ਡੀਜ਼ਲ ਵਾਹਨਾਂ ’ਚ ਇਕ ਸਾਫਟਵੇਅਰ ਲਾਇਆ ਸੀ।  ਈ. ਯੂ. ਦੀ ਮੁਕਾਬਲੇਬਾਜ਼ੀ  ਕਮਿਸ਼ਨਰ ਮਾਗਰੇਟ ਵੇਸਟਗਰ ਨੇ ਕਿਹਾ ਕਿ ਬੀ. ਐੱਮ. ਡਬਲਯੂ., ਡੈਮਲਰ ਅਤੇ ਫਾਕਸਵੈਗਨ (ਵੀ.  ਡਬਲਯੂ.) ’ਤੇ ਪੈਟਰੋਲ-ਡੀਜ਼ਲ ਕਾਰਾਂ ਲਈ ਐਂਟੀ ਪਾਲਿਊਸ਼ਨ ਸਿਸਟਮ ਦੇ ਵਿਕਾਸ ਅਤੇ  ਇਸਤੇਮਾਲ ਦੇ ਮਾਮਲੇ ’ਚ ਇਕ-ਦੂਜੇ ਨਾਲ ਮੁਕਾਬਲੇਬਾਜ਼ੀ ਨਾ ਕਰਨ ’ਚ ਆਪਸੀ ਮਿਲੀਭੁਗਤ ਨਾਲ  ਕੰਮ ਕਰਨ ਦਾ ਸ਼ੱਕ ਹੈ। ਉਨ੍ਹਾਂ ਕਿਹਾ, ’’ਜੇਕਰ ਇਹ ਦੋਸ਼ ਸਿੱਧ ਹੋ ਜਾਂਦੇ ਹਨ ਤਾਂ ਇਹ  ਸਾਬਤ ਹੋ ਸਕਦਾ ਹੈ ਕਿ ਇਨ੍ਹਾਂ ਕੰਪਨੀਆਂ ਨੇ ਗਾਹਕਾਂ ਨੂੰ ਘੱਟ ਪ੍ਰਦੂਸ਼ਣ ਫੈਲਾਉਣ  ਵਾਲੀਆਂ ਕਾਰਾਂ ਨੂੰ ਖਰੀਦਣ ਦੇ ਮੌਕੇ ਤੋਂ ਵਾਂਝਿਆਂ ਕੀਤਾ, ਜਦੋਂ ਕਿ ਉਨ੍ਹਾਂ ਕੋਲ ਇਸ  ਤਰ੍ਹਾਂ ਦੀ ਤਕਨੀਕ ਮੌਜੂਦ ਸੀ।’’


Related News