ਭਾਰਤ ''ਚ ''ਅੱਤਵਾਦ ਸਰਗਰਮੀਆਂ'' ਨੂੰ ਲੈ ਕੇ ਬ੍ਰਿਟੇਨ ''ਚ ਕਈ ਥਾਵਾਂ ''ਤੇ ਪੁਲਸ ਨੇ ਕੀਤੀ ਛਾਪੇਮਾਰੀ

09/18/2018 10:54:45 PM

ਲੰਡਨ— ਬ੍ਰਿਟੇਨ ਦੇ ਅੱਤਵਾਦ ਰੋਕੂ ਅਧਿਕਾਰੀਆਂ ਨੇ ਮੰਗਲਵਾਰ ਨੂੰ 'ਭਾਰਤ 'ਚ ਅੱਤਵਾਦ ਸਰਗਰਮੀਆਂ ਤੇ ਧੋਖਾਧੜੀ ਦੇ ਦੋਸ਼ਾਂ' 'ਚ ਮੱਧ ਇੰਗਲੈਂਡ ਦੇ ਕੁਝ ਘਰਾਂ 'ਚ ਛਾਪੇਮਾਰੀ ਕੀਤੀ। ਵੈਸਟ ਮਿਡਲੈਂਡਸ ਕਾਊਂਟਰ ਟੈਰੇਰਿਜ਼ਮ ਯੂਨਿਟ (ਡਬਲਿਊ.ਐੱਸ.ਸੀ.ਟੀ.ਯੂ.) ਦੀ ਅਗਵਾਈ ਵਾਲੀ ਇਸ ਜਾਂਚ ਦੇ ਤਹਿਤ ਕੋਵੇਂਟਰੀ, ਲੈਸਟਰ ਤੇ ਬਰਮਿੰਘਮ 'ਚ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਹਾਲੇ ਵੀ ਜਾਰੀ ਹੈ ਤੇ ਹੁਣ ਤਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਵੈਸਟ ਮਿਡਲੈਂਡਸ ਪੁਲਸ ਨੇ ਇਕ ਬਿਆਨ 'ਚ ਕਿਹਾ, ''ਡਬਲਿਊ.ਐੱਸ.ਸੀ.ਟੀ.ਯੂ. ਦੀ ਜਾਂਚ ਦੇ ਤਹਿਤ ਜਾਂਚਕਰਤਾ ਕਈ ਘਰਾਂ ਦੀ ਤਲਾਸ਼ੀ ਲੈ ਰਹੇ ਹਨ। ਕੋਵੇਂਟਰੀ, ਲੈਸਟਰ ਤੇ ਬਰਮਿੰਘਮ 'ਚ ਅੱਜ ਡਬਲਿਊ.ਐੱਸ.ਸੀ.ਟੀ.ਯੂ. ਵੱਲੋਂ ਕਈ ਘਰਾਂ ਦੀ ਤਲਾਸ਼ੀ ਲਈ ਗਈ। ਈਸਟ ਮਿਡਲੈਂਡਸ ਸਪੈਸ਼ਲ ਆਪਰੇਸ਼ਨ ਯੂਨਿਟ- ਸਪੈਸ਼ਲ ਬ੍ਰਾਂਚ ਦੇ ਸਮਰਥਨ ਨਾਲ ਇਸ ਕਵਾਇਦ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।''
ਬਿਆਨ ਮੁਤਾਬਕ ''ਭਾਰਤ 'ਚ ਅੱਤਵਾਦ ਸਰਗਰਮੀਆਂ ਤੇ ਧੋਖਾਧੜੀ ਦੇ ਮਾਮਲਿਆਂ ਦੇ ਸਿਲਸਿਲੇ 'ਚ ਇਹ ਤਲਾਸ਼ੀ ਲਈ ਜਾ ਰਹੀ ਹੈ। ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।'' ਛਾਪੇਮਾਰੀ ਦੀ ਮੁਹਿੰਮ 'ਚ ਸ਼ੱਕੀਆਂ ਬਾਰੇ ਸਰੱਖਿਆ ਬਲਾਂ ਨੇ ਕੋਈ ਬਿਊਰਾ ਨਹੀਂ ਦਿੱਤਾ ਪਰ ਬ੍ਰਿਟੇਨ ਦੇ ਇਕ ਸਿੱਖ ਸੰਗਠਨ ਨੇ ਬਿਆਨ ਜਾਰੀ ਕਰ ਚਿੰਤਾ ਪ੍ਰਗਟਾਈ ਹੈ, ''ਭਾਰਤੀ ਪੁਲਸ ਅਧਿਕਾਰੀ ਬ੍ਰਿਟੇਨ 'ਚ ਹੋ ਸਕਦੇ ਹਨ ਤੇ ਬ੍ਰਿਟਿਸ਼ ਪੁਲਸ ਦੇ ਜ਼ਰੀਏ ਸਿੱਖ ਵਰਕਰਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।''


Related News