ਮਲੇਸ਼ੀਆ ''ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਇਕ ਭਾਰਤੀ ਸਣੇ 15 ਦੀ ਮੌਤ

09/18/2018 10:19:28 PM

ਕੁਆਲਾਲੰਪੁਰ— ਮਲੇਸ਼ੀਆ 'ਚ ਜ਼ਹਿਰੀਲੀ ਸ਼ਰਾਬ ਤੇ ਕੇਨ ਵਾਲੀ ਬੀਅਰ ਪੀਣ ਕਾਰਨ ਇਕ ਭਾਰਤੀ ਸਣੇ 15 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਜ਼ਿਆਦਾਤਰ ਵਿਦੇਸ਼ੀ ਸ਼ਾਮਲ ਹਨ। ਸਨ ਡੇਲੀ ਨੇ ਖਬਰ ਦਿੱਤੀ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ 33 ਹੋਰ ਹਸਪਤਾਲ 'ਚ ਦਾਖਲ ਹਨ। ਉਨ੍ਹਾਂ 'ਚੋਂ ਜ਼ਿਆਦਾਤਰ ਦੀ ਹਾਲਤ ਗੰਭੀਰ ਹੈ। ਇਸ 'ਚ ਕਿਹਾ ਗਿਆ ਹੈ ਕਿ ਕਲੇਂਗ ਘਾਟੀ ਦੇ ਕਈ ਨਗਰਾਂ 'ਚ ਸ਼ੱਕੀ ਜ਼ਹਿਰੀਲੀ ਸ਼ਰਾਬ ਕਾਰਨ 15 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਵਾਲੀ ਥਾਂ ਮਲੇਸ਼ੀਆ ਦੀ ਰਾਜਧਾਨੀ ਤੋਂ ਕਰੀਬ 33 ਕਿਲੋਮੀਟਰ ਦੂਰ ਹੈ।
ਸੀਨੀਅਰ ਪੁਲਸ ਮੁੱਖ ਕਮਿਸ਼ਨਰ ਡੀ.ਐੱਮ. ਮੰਸੂਰ ਨੇ ਦੱਸਿਆ ਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਇਹ ਘਟਨਾ ਵਾਪਰੀ ਹੈ ਪਰ ਪੁਲਸ ਨੂੰ ਪੋਸਟਮਾਰਟਮ ਰਿਪੋਰਟ ਦਾ ਇੰਤਜਾਰ ਹੈ। ਖਬਰ 'ਚ ਕਿਹਾ ਗਿਆ ਹੈ ਕਿ ਮਰਨ ਵਾਲਿਆਂ 'ਚ ਇਕ ਭਾਰਤੀ, ਚਾਰ ਨੇਪਾਲੀ ਤੇ ਇਕ ਬੰਗਲਾਦੇਸ਼ੀ ਨਾਗਰਿਕ ਸ਼ਾਮਲ ਹੈ। ਪੁਲਸ ਹੋਰ ਮ੍ਰਿਤਕਾਂ ਦੀ ਨਾਗਰਿਕਤਾ ਦੀ ਜਾਂਚ ਕਰ ਰਹੀ ਹੈ।


Related News