SBI ਦੀ ਚਿਤਾਵਨੀ, ਭੁੱਲ ਕੇ ਵੀ ਨਾ ਕਰੋ ਅਜਿਹੀ ਗਲਤੀ, ਨਹੀਂ ਤਾਂ ਖਾਲੀ ਹੋ ਜਾਵੇਗਾ ਬੈਂਕ ਅਕਾਉਂਟ

09/18/2018 9:32:27 PM

ਨਵੀਂ ਦਿੱਲੀ- ਬੈਂਕ 'ਚ ਪੈਸਾ ਸੁਰੱਖਿਅਤ ਹੈ ਇਸ ਗੱਲ ਨੂੰ ਲੈ ਕੇ ਜਿਨ੍ਹਾਂ ਤੁਸੀਂ ਜਾਗਰੂਕ ਰਹਿੰਦੇ ਹੋ ਉਨ੍ਹਾਂ ਹੀ ਜਾਗਰੂਕ ਬੈਂਕ ਵੀ ਰਹਿੰਦਾ ਹੈ। ਉਂਝ ਤਾਂ ਡਿਜੀਟਲ ਦਾ ਜ਼ਮਾਨਾ ਹੈ ਤੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਬੈਂਕ ਤੁਹਾਡੀ ਜੇਬ 'ਚ ਰਹਿੰਦਾ ਹੈ ਪਰ ਡਿਜੀਟਲ ਦੇ ਇਸ ਦੌਰ 'ਚ ਕਈ ਵਾਰ ਲੋਕਾਂ ਨਾਲ ਧੋਖਾ ਵੀ ਹੋ ਜਾਂਦਾ ਹੈ। ਜਾਅਲੀ ਫੋਨ ਕਾਲਾਂ ਤੋਂ ਲੈ ਕੇ ਜਾਅਲੀ ਲਿੰਕ ਇਨ੍ਹਾਂ ਦੇ ਝਾਂਸੇ 'ਚ ਆ ਕੇ ਲੋਕ ਅਕਸਰ ਆਪਣੀ ਸਾਰੀ ਜਮਾਪੂੰਜੀ ਗੁਆ ਬੈਠਦੇ ਹਨ।
ਇਸ ਤਰ੍ਹਾਂ ਤੁਹਾਡੇ ਨਾਲ ਨਾਂ ਹੋਵੇ ਇਸ ਦੇ ਲਈ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ। ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਬੈਂਕ ਨੇ ਵੀ ਆਪਣੇ ਗਾਹਕਾਂ ਨੂੰ ਇਸ ਗੱਲ ਦੀ ਚਿਤਾਵਨੀ ਦਿੱਤੀ ਹੈ ਕਿ ਕਹਿੜੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਸ ਨਾਲ ਤੁਹਾਡਾ ਅਕਾਉਂਟ ਸੁਰੱਖਿਅਤ ਰਹੇ। ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਟਵੀਟਰ ਹੈਂਡਲ 'ਤੇ ਇਕ ਜਾਣਕਾਰੀ ਸ਼ੇਅਰ ਕੀਤੀ ਹੈ ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਸ਼ੋਸ਼ਲ ਮੀਡੀਆ ਦੀ ਵਰਤੋਂ ਤੁਹਾਨੂੰ ਬਹੁਤ ਹੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ।  
ਐੱਸ. ਬੀ. ਆਈ. ਨੇ ਟਵੀਟ ਦੁਆਰਾ ਗਾਹਕਾਂ ਨੂੰ ਫੇਸਬੁੱਕ ਦੇ ਜਾਅਲੀ ਅਕਾਉਂਟ 'ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸ਼ੇਅਰ ਕਰਨ ਤੋਂ ਸੂਚੇਤ ਰਹਿਣ ਲਈ ਕਿਹਾ ਹੈ। ਅੱਜ ਕਲ ਫੇਸਬੁੱਕ 'ਤੇ ਇਸ ਤਰ੍ਹਾਂ ਦੇ ਕਈ ਲੋਕ ਮੌਜੂਦ ਹਨ ਜਿਹੜੇ ਬੈਂਕ ਕਰਮਚਾਰੀ ਬਣ ਕੇ ਲੋਕਾਂ ਤੋਂ ਉਨ੍ਹਾਂ ਦੀ ਨਿੱਜੀ ਜਾਣਕਾਰੀ ਲੈਂਦੇ ਹਨ ਤੇ ਉਨ੍ਹਾਂ ਦਾ ਬੈਂਕ ਅਕਾਉਂਟ ਹੈਕ ਕਰ ਲੈਂਦੇ ਹਨ। ਗੱਲ ਕਰਨ ਤੋਂ ਪਹਿਲਾਂ ਇਹ ਯਕੀਨੀ ਕਰ ਲਵੋ ਕਿ ਅਕਾਉਂਟ ਵੈਰੀਫਾਈਡ ਹੈ ਜਾਂ ਨਹੀਂ। ਜੇਕਰ ਤੁਸੀਂ ਕੋਈ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਹੋ ਤਾਂ sbi ਦੇ ਵੈਰੀਫਾਈਡ ਸ਼ੋਸ਼ਲ ਮੀਡੀਆ (facebook, twitter) ਅਕਾਉਂਟ 'ਤੇ ਆਪਣੀ ਸ਼ਿਕਾਇਤ ਦਰਜ ਕਰਵਾਓ। ਉਸ ਅਕਾਉਂਟ ਨੂੰ ਹਮੇਸ਼ਾ ਟੈਗ ਕਰੋ। ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਕਿਸੇ ਵੀ ਵੱਡੇ ਨੁਕਸਾਨ ਤੋਂ ਬੱਚ ਸਕਦੇ ਹੋ।  


Related News