ਦੁਬਈ ''ਚ ਹੋਈ ਕੌਸ਼ਲ ਦੀ ਮੌਤ, ਜਲੰਧਰ ਦੇ ਨੌਜਵਾਨਾਂ ਖਿਲਾਫ ਮਾਮਲਾ ਦਰਜ

09/18/2018 9:50:24 PM

ਜਲੰਧਰ,(ਰਾਜੇਸ਼)— ਪੈਸਾ ਕਮਾ ਕੇ ਪਰਿਵਾਰ ਨੂੰ ਪਾਲਣ ਲਈ ਵਿਦੇਸ਼ ਗਏ ਨੌਜਵਾਨ ਦੀ ਮੌਤ ਹੋਣ 'ਤੇ ਜਲੰਧਰ ਦੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬ ਪਰਿਵਾਰ ਨੂੰ ਪਾਲਣ ਲਈ ਦੁਬਈ ਗਏ ਕਬੀਰ ਨਗਰ, ਜਲੰਧਰ ਦੇ ਰਹਿਣ ਵਾਲੇ ਕੌਸ਼ਲ ਨੇ ਉਸੇ ਦਿਨ ਦੁਬਈ 'ਚ ਆਤਮ-ਹੱਤਿਆ ਕਰ ਲਈ, ਜਿਸ ਦਿਨ ਉਸ ਨੇ ਦੁਬਈ ਤੋਂ ਭਾਰਤ (ਜਲੰਧਰ) 'ਚ ਆਪਣੇ ਘਰ ਵਾਪਸ ਆਉਣਾ ਸੀ। ਕੌਸ਼ਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਨੇ ਕੁੱਝ ਸਮਾਂ ਪਹਿਲਾਂ ਘਰ ਫੋਨ ਕਰਕੇ ਦੱਸਿਆ ਸੀ ਕਿ ਜਲੰਧਰ ਦੇ ਰਹਿਣ ਵਾਲੇ ਕੁੱਝ ਨੌਜਵਾਨ ਉਸ ਨੂੰ ਦੁਬਈ 'ਚ ਫੋਨ ਕਰਕੇ ਬਲੈਕਮੈਲ ਕਰ ਰਹੇ ਹਨ ਅਤੇ ਉਸ ਦੀਆਂ ਕੁੱਝ ਤਸਵੀਰਾਂ ਹੋਣ ਦੀ ਗੱਲ ਕਹਿ ਰਹੇ ਹਨ, ਜਿਸ ਤੋਂ ਤੰਗ ਪ੍ਰੇਸ਼ਾਨ ਹੋ ਕੇ ਉਸ ਨੇ ਖੁਦਕੁਸ਼ੀ ਕਰ ਲਈ। ਕੌਸ਼ਲ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਦਾ ਵਿਆਹ ਨਵੰਬਰ 'ਚ ਕਰਨਾ ਸੀ ਅਤੇ ਉਸ ਨੇ ਪਿਛਲੇ ਐਤਵਾਰ ਨੂੰ ਦੁਬਈ ਤੋਂ ਵਾਪਸ ਆਉਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਨੇ ਆਤਮ-ਹੱਤਿਆ ਕਰ ਲਈ।
ਪਰਿਵਾਰ ਨੇ ਸ਼ੱਕ ਜਤਾਇਆ ਕਿ ਕੌਸ਼ਲ ਨੇ ਸ਼ਹਿਰ ਦੇ ਹੀ ਕੁੱਝ ਨੌਜਵਾਨਾਂ ਤੋਂ ਤੰਗ ਆ ਕੇ ਉਨ੍ਹਾਂ ਵਲੋਂ ਬਲੈਕਮੇਲ ਕਰਨ 'ਤੇ ਆਤਮ ਹੱਤਿਆ ਕੀਤੀ। ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਥਾਣਾ ਨੰਬਰ ਇਕ 'ਚ ਦਰਜ ਕਰਵਾਈ। ਪੁਲਸ ਵਲੋਂ ਉਕਤ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।  ਥਾਣਾ ਨੰਬਰ 1 ਦੇ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਦੁਬਈ 'ਚ ਆਤਮ ਹੱਤਿਆ ਕਰਨ ਵਾਲੇ ਨੌਜਵਾਨ ਦੇ ਪਰਿਵਾਰ ਵਾਲਿਆ ਨੇ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਨ੍ਹਾਂ ਨੇ ਉਕਤ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 


Related News