ਭਾਰਤ ਦਾ 222ਵਾਂ ਵਨ ਡੇ ਖਿਡਾਰੀ ਬਣਿਆ ਖਲੀਲ

09/18/2018 8:30:57 PM

ਦੁਬਈ : ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਭਾਰਤ ਵਲੋਂ ਵਨ ਡੇ ਕੌਮਾਂਤਰੀ ਕ੍ਰਿਕਟ ਖੇਡਣ ਵਾਲਾ 222ਵਾਂ ਖਿਡਾਰੀ ਬਣ ਗਿਆ ਹੈ। 20 ਸਾਲ ਦੇ ਖਲੀਲ ਨੇ ਏਸ਼ੀਆ ਕੱਪ ਵਿਚਟ ਮੰਗਲਵਾਰ ਨੂੰ ਇੱਥੇ ਹਾਂਗਕਾਂਗ ਵਿਰੁੱਧ ਡੈਬਿਊ ਕੀਤਾ। ਰਾਜਸਥਾਨ ਦੇ ਟੋਂਕ ਜ਼ਿਲੇ ਵਿਚ ਜਨਮਿਆ ਖਲੀਲ ਭਾਰਤ ਦੇ ਸਾਰੇ ਸਵਰੂਪਾਂ ਵਿਚ ਕੁਲ ਮਿਲ ਕੇ ਕੁਲ 361ਵਾਂ ਕੌਮਾਂਤਰੀ ਖਿਡਾਰੀ ਬਣਿਆ ਹੈ।

Image result for Khalil Ahmed, India, 222nd One-Day Player
ਭਾਰਤ ਪਿਛਲੇ ਕੁਝ ਸਮੇਂ ਤੋਂ ਖੱਬੇ ਹੱਥ ਦੇ ਇਕ-ਅੱਧੇ ਤੇਜ਼ ਗੇਂਦਬਾਜ਼ ਵੀ ਭਾਲ ਵਿਚ ਹੈ ਤੇ ਇਹ ਵੀ ਵਜ੍ਹਾ ਹੈ ਕਿ ਚੋਣਕਾਰਾਂ ਨੇ ਇਸ਼ ਵਾਰ ਖਲੀਲ 'ਤੇ ਦਾਅ ਖੇਡਿਆ ਹੈ, ਜਿਸਨੇ ਡੈਬਿਊ ਤੋਂ ਪਹਿਲਾਂ ਤਕ ਦੋ ਪਹਿਲੀ ਸ਼੍ਰੇਣੀ ਮੈਚਾਂ ਦੇ ਇਲਾਵਾ ਲਿਸਟ-ਏ ਵਿਚ 17 ਤੇ ਟੀ-20 ਵਿਚ 12 ਮੈਚ ਖੇਡੇ ਹਨ। ਉਹ ਭਾਰਤ-ਏ ਤੇ ਦਿੱਲੀ ਡੇਅਰਡੇਵਿਲਜ਼ ਵਲੋਂ ਆਈ.ਪੀ. ਐੱਲ. ਵਿਚ ਵੀ ਖੇਡ ਚੁੱਕਾ ਹੈ।


Related News