ਬਾਜ਼ਾਰ 'ਚ ਆਇਆ 100 ਰੁਪਏ ਦਾ ਨਵਾਂ ਨੋਟ

09/18/2018 7:49:50 PM

ਬਿਜ਼ਨੈੱਸ ਡੈਸਕ—ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ 100 ਰੁਪਏ ਦਾ ਨਵਾਂ ਨੋਟ ਗਾਹਕਾਂ ਨੂੰ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। 100 ਰੁਪਏ ਦਾ ਨਵਾਂ ਨੋਟ ਬੈਂਗਨੀ ਰੰਗ ਦਾ ਹੈ। ਇਹ ਨਵਾਂ ਨੋਟ ਮਹਾਤਮਾ ਗਾਂਧੀ ਸੀਰੀਜ਼ 'ਚ ਜਾਰੀ ਹੋਵੇਗਾ। ਇਸ ਨੋਟ ਦੇ ਪਿਛੇ ਗੁਜਰਾਤ ਦੀ 'ਰਾਨੀ ਕੀ ਵਾਵ' ਦੀ ਫੋਟੋ ਲਗੀ ਹੈ। ਨਵੇਂ ਨੋਟ ਦੇ ਜਾਰੀ ਹੋਣ ਦੇ ਨਾਲ ਪੁਰਾਣੇ ਨੋਟ ਦੀ ਮਿਆਦ ਵੀ ਬਰਕਰਾਰ ਰਹੇਗੀ।

PunjabKesari

RBI ਸਟਾਫ ਨੂੰ ਮਿਲੇ ਨਵੇਂ ਨੋਟ
ਆਰ.ਬੀ.ਆਈ. ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਬੈਂਗਨੀ ਰੰਗ ਵਾਲੇ 100 ਰੁਪਏ ਦੇ ਨਵੇਂ ਨੋਟ ਸਭ ਤੋਂ ਪਹਿਲਾਂ ਆਰ.ਬੀ.ਆਈ. ਸਟਾਫ ਨੂੰ ਦਿੱਤੇ ਗਏ। ਇਸ ਤੋਂ ਬਾਅਦ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਦੀ ਮੁੱਖ ਸ਼ਾਖਾ 'ਚ ਇਨ੍ਹਾਂ ਨੋਟਾਂ ਦੇ ਬੰਡਲ ਭੇਜੇ ਗਏ। ਦੂਜੇ ਬੈਂਕਾਂ 'ਚ ਵੀ ਨਵੇਂ ਨੋਟ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਤੁਸੀਂ 100 ਰੁਪਏ ਦੇ ਨਵੇਂ ਨੋਟ ਨੂੰ ਪਛਾਣ ਲਵੋ, ਤਾਂ ਕਿ ਜਦੋਂ ਵੀ ਤੁਹਾਡੇ ਹੱਥ 'ਚ ਨਵਾਂ ਨੋਟ ਆਵੇ ਤਾਂ ਤੁਸੀਂ ਉਸ ਦੀ ਪਛਾਣ ਕਰ ਸਕੋ।

PunjabKesari

ਨੋਟ ਦੇ ਅਗਲੇ ਹਿੱਸੇ 'ਚ ਇਹ ਹਨ ਫੀਚਰਸ
ਨੋਟ 'ਤੇ ਆਰ.ਬੀ.ਆਈ. ਦੇ ਗਵਰਨਰ ਉਰਜਿਤ ਪਟੇਲ ਦੇ ਦਸਤਖਤ ਹਨ।
ਦੇਵਨਾਗਰੀ 'ਚ 100 ਲਿਖਿਆ ਹੋਇਆ ਹੈ।
ਨੋਟ ਦੇ ਕੇਂਦਰ 'ਚ ਮਹਾਤਮਾ ਗਾਂਧੀ ਦੀ ਤਸਵੀਰ ਹੈ।
ਛੋਟੇ ਅੱਖਰਾਂ 'ਚ 'RBI' 'ਭਾਰਤ', 'India' ਅਤੇ '100' ਲਿਖਿਆ ਹੋਇਆ ਹੈ।
ਇਸ 'ਤੇ ਸਕਿਓਰਟੀ ਥਰੈੱਡ ਵੀ ਲਗਾਇਆ ਗਿਆ ਹੈ। ਇਸ 'ਚ ਕਲਰ ਸ਼ਿਫਟ ਵੀ ਹੈ। ਜਦ ਨੋਟ ਨੂੰ ਮੋੜੋਗੇ ਤਾਂ ਥਰੈੱਡ ਦਾ ਰੰਗ ਹਰੇ ਤੋਂ ਨੀਲਾ ਹੋ ਜਾਂਦਾ ਹੈ।
ਇਸ ਤੋਂ ਇਲਾਵਾ ਗਵਰਨਰ ਦੇ ਦਸਤਖਤ ਅਤੇ ਆਰ.ਬੀ.ਆਈ. ਦਾ ਐਂਬਲਮ ਵੀ ਮਹਾਤਮਾ ਗਾਂਧੀ ਦੀ ਫੋਟੋ ਦੇ ਸੱਜੇ ਪਾਸੇ ਅੰਕਿਤ ਹੈ।
ਅਸ਼ੋਕ ਸਤੰਭ ਵੀ ਖੱਬੇ ਪਾਸੇ ਅੰਕਿਤ ਹੈ।

PunjabKesari

ਨੋਟ ਦੇ ਪਿਛਲੇ ਹਿੱਸੇ 'ਤੇ ਹਨ ਇਹ ਫੀਚਰਸ
ਨੋਟ ਦੇ ਪਿਛੇ ਪ੍ਰਿੰਟਿੰਗ ਦਾ ਸਾਲ ਦਰਜ ਹੋਵੇਗਾ।
ਸਵੱਛ ਭਾਰਤ ਦਾ ਲੋਗੋ ਇਸ ਦੇ ਮਿਸ਼ਨ ਨਾਲ ਅੰਕਿਤ ਹੈ।
ਰਾਨੀ ਕੀ ਵਾਵ ਅੰਕਿਤ ਹੈ।
ਦੇਵਨਾਗਰੀ 'ਚ 100 ਲਿਖਿਆ ਹੋਇਆ ਹੈ।


Related News