ਆਸਟ੍ਰੀਆ: ਟਰੇਨ ਤੇ ਬੱਸ ਦੀ ਟੱਕਰ ''ਚ ਇਕ ਦੀ ਮੌਤ, 11 ਜ਼ਖਮੀ

09/18/2018 7:34:18 PM

ਵਿਆਨਾ— ਆਸਟ੍ਰੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਗਰਾਜ 'ਚ ਮੰਗਲਵਾਰ ਨੂੰ ਟਰੇਨ ਤੇ ਬੱਸ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 11 ਹੋਰ ਲੋਕ ਜ਼ਖਮੀ ਹੋ ਗਏ। ਦੱਖਣੀ ਸੂਬੇ ਸਟੀਰੀਆ ਦੇ ਪੁਲਸ ਬੁਲਾਰੇ ਨੇ ਦੱਸਿਆ ਕਿ ਇਸ ਹਾਦਸੇ 'ਚ ਇਕ ਵਿਅਕਤੀ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ ਹੈ।

PunjabKesari

ਘਟਨਾ ਬਾਰੇ ਅਜੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ। ਅਧਿਕਾਰੀਆਂ ਨੇ ਮ੍ਰਿਤਕਾਂ ਤੇ ਜ਼ਖਮੀਆਂ ਦਾ ਅੰਕੜਾ ਵਧਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ।


Related News