ਪਹਿਲਵਾਨ ਸੁਨੀਲ ਨੇ ਭਾਰਤ ਨੂੰ ਦਿਵਾਇਆ ਸੋਨ ਤਮਗਾ

09/18/2018 7:22:17 PM

ਨਵੀਂ ਦਿੱਲੀ : ਭਾਰਤੀ ਪਹਿਲਵਾਨ ਸੁਨੀਲ ਕੁਮਾਰ ਨੇ ਦੱਖਣੀ ਕੋਰੀਆ ਦੇ ਚੁੰਗਜੂ ਸ਼ਹਿਰ ਵਿਚ 13ਵੇਂ ਵਿਸ਼ਵ ਫਾਈਟਰ ਖੇਡਾਂ ਵਿਚ 86 ਕਿ.ਗ੍ਰਾ ਵਿਚ ਸੋਨ ਤਮਗਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਇਹ ਖੇਡਾਂ 9 ਤੋਂ 17 ਸਤੰਬਰ ਤੱਕ ਆਯੋਜਿਤ ਹੋਈਆਂ ਸੀ। ਉਸ ਨੇ ਸੋਨ ਤਮਗੇ ਦੇ ਮੁਕਾਬਲੇ ਵਿਚ ਈਰਾਨ ਦੇ ਮੁਹੰਮਦ ਅਮਦ ਨੂੰ 7-4 ਦੇ ਸਕੋਰ ਨਾਲ ਹਰਾ ਕੇ ਦੇਸ਼ ਦਾ ਮਾਣ ਵਧਾਇਆ। ਸੁਨੀਲ ਪਹਿਲੀ ਵਾਰ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਗਏ ਸੀ ਅਤੇ ਆਪਣੀ ਪਹਿਲੀ ਕੋਸ਼ਿਸ਼ ਵਿਚ ਹੀ ਉਸ ਨੇ ਸੋਨ ਤਮਗੇ 'ਤੇ ਕਬਜਾ ਕਰ ਲਿਆ। ਭਾਰਤ ਨੇ ਵੀ ਇਕ ਟੀਮ ਦੇ ਰੂਪ ਵਿਚ ਇਨ੍ਹਾਂ ਖੇਡਾਂ ਵਿਚ ਪਹਿਲੀ ਵਾਰ ਹਿੱਸਾ ਲਿਆ ਸੀ। ਇਸ ਤੋਂ ਪਹਿਲਾਂ ਭਾਰਤੀ ਖਿਡਾਰੀ ਨਿਜੀ ਤੌਰ 'ਤੇ ਇਸ ਟੂਰਨਾਮੈਂਟ ਵਿਚ ਹਿੱਸਾ ਲੈਣ ਜਾਂਦੇ ਸੀ। ਭਾਰਤ ਇਨ੍ਹਾਂ ਖੇਡਾਂ ਵਿਚ 7ਵੇਂ ਸਥਾਨ 'ਤੇ ਰਿਹਾ। ਭਾਰਤ ਨੇ ਇਸ ਟੂਰਨਾਮੈਂਟ ਵਿਚ 14 ਸੋਨ, 16 ਚਾਂਦੀ ਅਤੇ 18 ਕਾਂਸੀ ਤਮਗੇ ਜਿੱਤੇ। ਇਸ ਟੂਰਨਾਮੈਂਟ ਵਿਚ 75 ਦੇਸ਼ਾਂ ਦੇ 7000 ਖਿਡਾਰੀਆਂ ਆਏ ਸੀ ਅਤੇ 75 ਟੀਮਾਂ ਨੇ ਇਸ ਵਿਚ ਹਿੱਸਾ ਲਿਆ।


Related News