ਗੁਰਾਇਆ ਦੇ ਨਾਇਬ ਤਹਿਸੀਲਦਾਰ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ

09/18/2018 7:15:47 PM

ਗੁਰਾਇਆ,(ਮੁਨੀਸ਼)— ਇਕ ਪਾਸੇ ਜਿਥੇ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਪੁਲਸ ਸੁਰੱਖਿਆ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ। ਉਥੇ ਹੀ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹਦੇ ਹੋਏ ਚੋਰਾਂ ਨੇ ਗੁਰਾਇਆ ਦੇ ਨਾਇਬ ਤਹਿਸੀਲਦਾਰ ਅਤੇ ਬਲਾਕ ਰੂੜਕਾ ਕਲਾਂ ਦੀਆਂ ਚੋਣਾਂ 'ਚ ਲੱਗੇ ਏ. ਆਰ. ਓ. ਸੁਰਿੰਦਰਪਾਲ ਸਿੰਘ ਪੰਨੂ ਦੇ ਘਰ ਨੂੰ ਹੀ ਦਿਨ-ਦਿਹਾੜੇ ਨਿਸ਼ਾਨਾ ਬਣਾਇਆ। ਨਾਇਬ ਤਹਿਸੀਲਦਾਰ ਦੇ ਘਰ 'ਚ ਚੋਰਾਂ ਨੇ ਨਕਦੀ, ਐੱਲ. ਸੀ. ਡੀ. ਗੈਸ ਸਿਲੰਡਰ ਅਤੇ ਬਾਕੀ ਹੋਰ ਸਮਾਨ 'ਤੇ ਹੱਥ ਸਾਫ ਕੀਤਾ। ਇਸ ਦੀ ਜਾਣਕਾਰੀ ਦਿੰਦੇ ਹੋਏ ਨਾਇਬ ਤਹਿਸੀਲਦਾਰ ਸੁਰਿੰਦਰ ਪਾਲ ਪੰਨੂ ਨੇ ਦੱਸਿਆ ਕਿ ਉਹ ਅੱਜ ਗੁਰਾਇਆ 'ਚ ਚੋਣ ਡਿਊਟੀ 'ਚ ਪੋਲਿੰਗ ਟੀਮਾਂ ਨੂੰ ਰਵਾਨਾ ਕਰਨ ਗਏ ਹੋਏ ਸਨ। ਉਨ੍ਹਾਂ ਦੇ ਪਿੱਛੇ ਘਰ 'ਚ ਕੰਮ ਵਾਲੀ ਮੌਜੂਦ ਸੀ, ਜੋ 10 ਮਿੰਟ ਲਈ ਬਾਜ਼ਾਰ ਗਈ। ਜਦੋਂ ਉਹ ਵਾਪਸ ਆਈ ਤਾਂ ਘਰ ਅੰਦਰਲਾ ਸਾਰਾ ਸਮਾਨ ਖਿਲਰਿਆ ਹੋਇਆ ਪਿਆ ਸੀ। ਜਿਸ ਦੀ ਸੂਚਨਾ ਉਨ੍ਹਾਂ ਨੇ ਪੁਲਸ ਨੂੰ ਦਿੱਤੀ।


Related News