ਸੀਰੀਆ ਦੇ ਨਿਸ਼ਾਨੇ 'ਤੇ ਆਇਆ ਰੂਸ ਦਾ ਲਾਪਤਾ ਜਹਾਜ਼, 14 ਫੌਜੀਆਂ ਦੀ ਮੌਤ

09/18/2018 6:55:35 PM

ਮਾਸਕੋ— ਸੀਰੀਆ ਦੇ ਭੂ-ਮੱਧ ਸਾਗਰ ਤੱਟ ਦੇ ਉੱਪਰ ਉਡਾਣ ਭਰ ਰਿਹਾ ਰੂਸੀ ਫੌਜ ਦਾ ਜਹਾਜ਼ ਅਚਾਨਕ ਲਾਪਤਾ ਹੋ ਗਿਆ। ਰੂਸੀ ਫੌਜ ਮੁਤਾਬਕ ਲਾਪਤਾ ਹੋਏ ਜਹਾਜ਼ 'ਚ 14 ਫੌਜੀ ਸਵਾਰ ਸਨ। ਰਾਡਾਰ ਤੋਂ ਲਾਪਤਾ ਹੋਏ ਰੂਸੀ ਫੌਜ ਦੇ ਜਹਾਜ਼ ਦੇ ਬਾਰੇ 'ਚ ਮੰਨਿਆ ਜਾ ਰਿਹਾ ਹੈ ਕਿ ਇਜ਼ਰਾਇਲ ਹਮਲੇ ਦੌਰਾਨ ਸੀਰੀਆਈ ਡਿਫੈਂਸ ਨੇ ਅਨਜਾਣੇ 'ਚ ਇਸ ਨੂੰ ਤਬਾਹ ਕਰ ਦਿੱਤਾ।

ਰੂਸ ਦੇ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਜਹਾਜ਼ ਸੋਮਵਾਰ ਨੂੰ ਲਤਾਕੀਆ ਤੋਂ ਰੂਸ ਦੇ ਹਵਾਈ ਫੌਜ ਦੇ ਟਿਕਾਣੇ 'ਤੇ ਪਰਤ ਰਿਹਾ ਸੀ ਕਿ ਅਚਾਨਕ ਰਾਡਾਰ ਤੋਂ ਗਾਇਬ ਹੋ ਗਿਆ। ਇਸ ਮਾਮਲੇ 'ਚ ਰੂਸੀ ਰੱਖਿਆ ਮੰਤਰੀ ਨੇ ਕਿਹਾ ਕਿ ਇਜ਼ਰਾਇਲੀ ਹਵਾਈ ਫੌਜ ਨੂੰ ਉਸ ਦਿਸ਼ਾ 'ਚ ਵਧਣ ਦੇ ਲਈ ਮਜਬੂਰ ਕਰ ਦਿੱਤਾ, ਜਿਥੇ ਸੀਰੀਆਈ ਮਿਜ਼ਾਇਲਾਂ ਦਾਗੀਆਂ ਜਾ ਰਹੀਆਂ ਸਨ। ਹਾਲਾਂਕਿ ਇਸ ਮਾਮਲੇ 'ਚ ਸੀਰੀਆ ਵਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਰੂਸ 'ਚ ਜਹਾਜ਼ ਗਾਇਬ ਹੋਣ ਦੀ ਸੂਚਨਾ ਮਿਲਦੇ ਹੀ ਹਫੜਾ-ਦਫੜੀ ਮਚ ਗਈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਰੂਸੀ ਜਹਾਜ਼ ਦੇ ਲਾਪਤਾ ਹੋਣ ਦੇ ਮਾਮਲੇ 'ਚ ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਇਲੀ ਹਮਲੇ ਤੋਂ ਬਚਣ ਲਈ ਸੀਰੀਆ ਵਲੋਂ ਕੀਤੀ ਜਾ ਰਹੀ ਫਾਇਰਿੰਗ 'ਚ ਰੂਸੀ ਜਹਾਜ਼ ਵੀ ਤਬਾਹ ਹੋ ਗਿਆ। ਉਥੇ ਇਸ ਮਾਮਲੇ 'ਚ ਸੀਰੀਆ ਨੇ ਇਜ਼ਰਾਇਲ ਨੂੰ ਹੀ ਦੋਸ਼ ਦਿੱਤਾ ਹੈ।

ਪੇਂਟਾਗਨ ਦੇ ਬੁਲਾਰੇ ਨੇ ਕਿਹਾ ਕਿ ਅਮਰੀਕਾ ਦਾ ਇਸ ਮਾਮਲੇ ਨਾਲ ਕੋਈ ਵਾਸਤਾ ਨਹੀਂ ਹੈ। ਅਮਰੀਕੀ ਫੌਜ ਨੇ ਮਿਜ਼ਾਇਲ ਲਾਂਚ ਨਹੀਂ ਕੀਤੀ ਸੀ। ਰੂਸ ਦੇ ਰੱਖਿਆ ਮੰਤਰਾਲੇ ਮੁਤਾਬਕ ਸੀਰੀਆ 'ਚ ਖਮੇਈਮਿਮ ਏਅਰਬੇਸ ਦੇ ਨੇੜੇ ਆਈ.ਐੱਲ.-20 ਏਅਰਕ੍ਰਾਫਟ ਦੇ ਨਾਲ ਅਚਾਨਕ ਸੰਪਰਕ ਟੁੱਟ ਗਿਆ। ਰੂਸ ਦੇ ਰੱਖਿਆ ਮੰਤਰਾਲੇ ਨੇ ਆਪਣੇ ਬਿਆਨ 'ਚ ਕਿਹਾ ਕਿ ਲਾਪਤਾ ਜਹਾਜ਼ 'ਚ 14 ਫੌਜੀ ਸਵਾਰ ਸਨ। ਜਹਾਜ਼ ਦੇ ਨਾਲ ਲਾਪਤਾ ਹੋਏ 14 ਫੌਜੀਆਂ ਲਈ ਰਾਹਤ ਅਭਿਆਨ ਜਾਰੀ ਹੈ।


Related News