ਸਟਾਰ ਦੌੜਾਕ ਦੂਤੀ ਦੀ ਜੀਵਨੀ 2019 ''ਚ ਹੋਵੇਗੀ ਜਾਰੀ

09/18/2018 6:42:08 PM

ਨਵੀਂ ਦਿੱਲੀ : ਭਾਰਤ ਦੀ ਸਟਾਰ ਦੌੜਾਕ ਦੂਤੀ ਚੰਦ ਮੈਦਾਨ ਤੋਂ ਬਾਹਰ ਅਤੇ ਅੰਦਰ ਆਪਣੇ ਤਜ਼ਰਬਿਆਂ ਨੂੰ ਕਿਤਾਬ ਦੇ ਜ਼ਰੀਏ ਸਾਂਝਾ ਕਰੇਗੀ ਜਿਸ ਨਾਲ ਪ੍ਰਸ਼ੰਸਕ ਉਸ ਦੀ ਹੁਣ ਤੱਕ ਦੀ ਯਾਤਰਾ ਬਾਰੇ ਜਾਣ ਸਕਣਗੇ। ਵੇਸਟਲੈਂਡ ਬੁਕਸ ਨਾਲ ਪ੍ਰਕਾਸ਼ਿਤ ਹੋਣ ਵਾਲੀ ਇਸ ਕਿਤਾਬ ਨੂੰ 2019 ਵਿਚ ਰਿਲੀਜ਼ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਕਿਤਾਬ ਨੂੰ ਪੱਤਰਕਾਰ ਅਤੇ ਲੇਖਕ ਸੁਨਦੀਪ ਮਿਸ਼ਰਾ ਲਿਖਣਗੇ ਜਿਸ ਵਿਚ ਦੂਤੀ ਦੇ ਗਰੀਬੀ ਵਿਚੋਂ ਨਿਕਲ ਕੇ ਦੇਸ਼ ਦੇ ਸਭ ਤੋਂ ਸਫਲ ਦੌੜਾਕਾਂ ਵਿਚੋਂ ਇਕ ਬਣਨ ਦੀ ਕਹਾਣੀ ਹੋਵੇਗੀ। ਇਸ ਕਿਤਾਬ ਵਿਚ ਹਾਈਪਰਐਂਡ੍ਰੋਜੇਨਿਜ਼ਨ ਨੀਤੀ ਕਾਰਨ ਦੂਤੀ ਨੂੰ ਹੋਈ ਪਰੇਸ਼ਾਨੀਆਂ ਅਤੇ ਉਸ ਵਿਚੋਂ ਨਿਕਲਣ ਦੀ ਕਹਾਣੀ ਹੋਵੇਗੀ।
PunjabKesari
ਲੇਖਕ ਨੇ ਕਿਹਾ, ''ਇਹ ਕਹਾਣੀ ਇਕ ਮਹਿਲਾ ਦੇ ਫਿਰ ਤੋਂ ਵਾਪਸੀ ਕਰਨ ਦੀ ਕਹਾਣੀ ਹੈ ਜਿਸ 'ਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਸੀ। ਓਡੀਸ਼ਾ ਦੀ ਇਸ 22 ਸਾਲਾਂ ਫਰਾਟਾ ਮਹਿਲਾ ਦੌੜਾਕ ਨੂੰ ਹਾਈਪਰਐਂਡ੍ਰੋਜੇਨਿਜ਼ਮ ਨੀਤੀ (ਜਿਸ ਦੇ ਤਹਿਤ ਪੁਰਸ਼ ਹਾਰਮੋਨਸ ਦੀ ਤੈਅ ਸੀਮਾ ਤੋਂ ਵੱਧ ਪਾਏ ਜਾਣ 'ਤੇ ਮਹਿਲਾ ਖਾਡਰੀ ਨੂੰ ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ਤੋਂ ਰੋਕਿਆ ਜਾਂਦਾ ਹੈ) ਦੇ ਕਾਰਨ 2014-15 ਵਿਚ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਿਸ ਦੇ ਕਾਰਨ ਉਹ 2014 ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਵਿਚ ਹਿੱਸਾ ਨਹੀਂ ਲੈ ਸਕੀ ਸੀ। ਉਸ ਨੇ ਖੇਡ ਸੰਘ ਵਿਚ ਇਹ ਮਾਮਲਾ ਚੁੱਕਿਆ। ਆਖਰ ਵਿਚ ਦੂਤੀ ਦੇ ਪੱਖ ਵਿਚ ਫੈਸਲਾ ਆਇਆ ਅਤੇ ਉਸ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਵਾਪਸੀ ਕੀਤੀ। ਏਸ਼ੀਆਈ ਖੇਡਾਂ ਵਿਚ ਦੂਤੀ ਨੇ 100 ਅਤੇ 200 ਮੀ. ਦੌੜ ਮੁਕਾਬਲਿਆਂ ਵਿਚ ਚਾਂਦੀ ਤਮਗੇ ਆਪਣੇ ਨਾਂ ਕੀਤੇ ਜਿਸ ਵਿਚ 100 ਮੀ. ਦੌੜ ਵਿਚ ਸਿਰਫ 0.02 ਸਕਿੰਟ ਨਾਲ ਸੋਨ ਤਮਗੇ ਤੋਂ ਖੁੰਝ ਗਈ। ਦੂਤੀ ਨੇ ਕਿਹਾ, ''ਮੈਂ ਖੁਦ 'ਤੇ ਭਰੋਸਾ ਕਰਨਾ ਕਦੇ ਨਹੀਂ ਛੱਡਿਆ। ਮੈਨੂੰ ਭਗਵਾਨ 'ਤੇ ਭਰੋਸਾ ਸੀ।

PunjabKesari


Related News