ਸ਼ਿਵਸੈਨਾ ਨੇ ਸੰਜੈ ਰਾਊਤ ਨੂੰ ਬਣਾਇਆ ਦੋਵੇਂ ਹਾਊਸਾਂ ਦਾ ਆਗੂ

09/18/2018 6:42:51 PM

ਨਵੀਂ ਦਿੱਲੀ— ਸ਼ਿਵਸੈਨਾ ਨੇ ਸੀਨੀਅਰ ਨੇਤਾ ਸੰਜੈ ਰਾਊਤ ਨੂੰ ਲੋਕਸਭਾ ਅਤੇ ਰਾਜਸਭਾ 'ਚ ਪਾਰਟੀ ਸੰਸਦ ਮੈਂਬਰਾਂ ਦਾ ਨੇਤਾ ਨਿਯੁਕਤ ਕੀਤਾ ਗਿਆ ਹੈ। ਲੋਕਸਭਾ 'ਚ ਸ਼ਿਵਸੈਨਾ ਕੋਲ ਕੁੱਲ 18 ਸੰਸਦ ਮੈਂਬਰ ਹਨ ਜਦਕਿ ਰਾਜਸਭਾ 'ਚ ਪਾਰਟੀ ਦੇ ਕੁੱਲ 3 ਸੰਸਦ ਮੈਂਬਰ ਹਨ। ਅਜਿਹਾ ਪਹਿਲੀ ਵਾਰ ਹੈ ਜਦੋਂ ਸ਼ਿਵਸੈਨਾ ਨੇ ਦੋਵਾਂ ਸਦਨਾਂ 'ਚ ਇਕ ਨੇਤਾ ਨੂੰ ਪਾਰਟੀ ਦੇ ਸੰਸਦੀ ਦਲ ਦਾ ਨੇਤਾ ਚੁਣਿਆ ਹੈ। 

PunjabKesari
ਪਾਰਟੀ ਦੇ ਸੂਤਰਾਂ ਮੁਤਾਬਕ ਪਾਰਟੀ ਮੁਖੀ ਉਧਵ ਠਾਕਰੇ ਨੇ ਲੋਕਸਭਾ ਪ੍ਰਧਾਨ ਸੁਮਿਤਰਾ ਮਹਾਜਨ ਨੂੰ ਪੱਤਰ ਲਿਖ ਕੇ ਰਾਊਤ ਦੀ ਨਿਯੁਕਤੀ ਦੇ ਬਾਰੇ 'ਚ ਸੂਚਿਤ ਕੀਤਾ ਹੈ। ਪੱਤਰ 'ਚ ਉਧਵ ਠਾਕਰੇ ਨੇ ਲਿਖਿਆ ਕਿ ਮੈਂ ਸੰਜੈ ਰਾਊਤ ਨੂੰ ਰਾਜਸਭਾ ਅਤੇ ਲੋਕਸਭਾ ਦੋਵਾਂ 'ਚ ਸ਼ਿਵਸੈਨਾ ਦੇ ਸੰਸਦੀ ਦਲ ਦਾ ਨੇਤਾ ਨਿਯੁਕਤ ਕਰਦਾ ਹਾਂ। ਉਨ੍ਹਾਂ ਨੇ ਮਹਾਜਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਇਸ ਫੈਸਲੇ ਨੂੰ ਸਵੀਕਾਰ ਕੀਤਾ ਜਾਵੇ। ਸ਼ਿਵਸੈਨਾ ਨੇ ਹੁਣ ਤੱਕ ਇਸ ਦਾ ਅਧਿਕਾਰਕ ਐਲਾਨ ਨਹੀਂ ਕੀਤਾ ਹੈ ਪਰ ਲੋਕਸਭਾ ਸਕੱਤਰੇਤ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਠਾਕਰੇ ਵੱਲੋਂ ਪੱਤਰ ਪ੍ਰਾਪਤ ਹੋਇਆ ਹੈ। 

PunjabKesari
ਆਨੰਦ ਰਾਓ ਅਡਸੁਲ ਲੋਕਸਭਾ 'ਚ ਪਾਰਟੀ ਦੇ ਨੇਤਾ ਹਨ, ਉਥੇ ਹੀ ਰਾਊਤ ਰਾਜਸਭਾ 'ਚ ਪਾਰਟੀ ਦੇ ਨੇਤਾ ਹਨ। ਉਧਵ ਠਾਕਰੇ ਨੇ ਪਾਰਟੀ ਸੰਸਦ ਮੈਂਬਰਾਂ ਨੂੰ ਜੁਲਾਈ 'ਚ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਖਿਲਾਫ ਸਰਕਾਰ ਦੇ ਪੱਖ 'ਚ ਮਤਦਾਨ ਕਰਨ ਨੂੰ ਕਿਹਾ ਸੀ। ਠਾਕਰੇ ਦੇ ਬਾਅਦ 'ਚ ਚੰਦਰਕਾਂਤ ਖੈਰੇ ਨੂੰ ਹਟਾ ਦਿੱਤਾ ਗਿਆ ਸੀ ਅਤੇ ਸਪਸ਼ਟ ਕੀਤਾ ਸੀ ਕਿ ਪਾਰਟੀ ਦਾ ਫੈਸਲਾ ਮਤਦਾਨ 'ਚ ਹਿੱਸਾ ਨਹੀਂ ਲੈਣ ਦਾ ਸੀ ਅਤੇ ਸੰਸਦ ਮੈਂਬਰਾਂ ਨੇ ਇਸ ਦਾ ਪਾਲਨ ਕੀਤਾ ਸੀ।


Related News