ਅਕਾਲੀਆਂ ਨੂੰ ਅਸੀਂ ਚੰਡੀਗੜ੍ਹ ''ਚ ਰੱਖੀ ਗਈ ਮੀਟਿੰਗ ''ਚ ਨਹੀਂ ਸੱਦਾਂਗੇ: ਖਹਿਰਾ (ਵੀਡੀਓ)

09/18/2018 6:33:31 PM

ਚੰਡੀਗੜ੍ਹ(ਬਿਊਰੋ)—ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਵਲੋਂ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਖਹਿਰਾ ਨੇ ਪੰਜਾਬ ਵਿਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਕੈਪਟਨ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਹੈ ਕਿ ਅਕਾਲੀ ਦਲ ਤਾਂ ਲੋਕਾਂ ਦਾ ਧਿਆਨ ਭਟਕਾਉਣ ਲਈ ਰੈਲੀਆਂ ਕਰ ਰਿਹਾ ਹੈ ਅਤੇ ਹੁਣ ਮੁੱਖ ਮਤੰਰੀ ਕੈਪਟਨ ਅਮਰਿੰਦਰ ਸਿੰਘ ਕੋਈ ਸਖਤ ਕਦਮ ਚੁੱਕਣ ਦੀ ਬਜਾਏ ਉਨ੍ਹਾਂ ਦੀ ਤਰ੍ਹਾਂ ਹੀ ਲੰਬੀ ਵਿਚ ਰੈਲੀ ਕਰਨ ਜਾ ਰਹੇ ਹਨ। ਜਦੋਂ ਕਿ ਪੰਜਾਬ ਵਿਚ ਕਿਸਾਨਾਂ ਦਾ ਮੁੱਦਾ, ਬੇਰੁਜ਼ਗਾਰੀ ਦਾ ਮੁੱਦਾ ਅਤੇ ਹੋਰ ਵੀ ਕਈ ਮੁੱਦੇ ਹਨ ਪਰ ਸਰਕਾਰ ਇਹ ਸਭ ਭੁੱਲ ਚੁੱਕੀ ਹੈ। ਖਹਿਰਾ ਨੇ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿਵਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਵੀਂ ਭਰਤੀ ਕੀਤੇ ਪੁਲਸ ਮੁਲਾਜ਼ਮਾਂ ਨੂੰ ਹਾਈਕੋਰਟ ਦੇ ਹੁਕਮਾਂ ਤਹਿਤ ਪੂਰੀ ਤਨਖਾਹ ਅਤੇ ਕਿਸਾਨਾਂ ਦੀਆਂ ਰੁਕੀਆਂ ਪੇਮੈਂਟਾਂ ਦੀਆਂ ਤੁਰੰਤ ਅਦਾਇਗੀਆਂ ਕੀਤੀਆਂ ਜਾਣ।

ਚੰਡੀਗੜ੍ਹ ਵਿਚ 21 ਤਰੀਕ ਨੂੰ ਰੱਖੀ ਗਈ ਮੀਟਿੰਗ 'ਤੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਅਕਾਲੀਆਂ ਨੂੰ ਅਸੀਂ ਚੰਡੀਗੜ੍ਹ ਵਿਚ ਰੱਖੀ ਗਈ ਮੀਟਿੰਗ ਵਿਚ ਨਹੀਂ ਸੱਦਾਂਗੇ। ਖਹਿਰਾ ਨੇ ਇਹ ਦੱਸਿਆ ਕਿ ਸਾਡੇ ਕੋਲ 'ਆਪ' ਦਾ ਕੋਈ ਆਗੂ ਗੱਲ ਕਰਨ ਲਈ ਨਹੀਂ ਆਇਆ ਅਤੇ ਨਾ ਹੀ ਸਾਡੇ ਨਾਲ ਗਾਂਧੀ ਤੇ ਛੋਟੇਪੁਰ ਨੂੰ ਮਿਲਣ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ।


Related News