ਮੋਦੀ ਸਰਕਾਰ ਦੇ Skill ਇੰਡੀਆ ਅਭਿਆਨ ਨਾਲ ਜੁੜੇ ਵਰੁਣ-ਅਨੁਸ਼ਕਾ

9/18/2018 6:21:26 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਵਰੁਣ ਧਵਨ ਅਤੇ ਅਨੁਸ਼ਕਾ ਸ਼ਰਮਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਕਿੱਲ ਇੰਡੀਆ ਅਭਿਆਨ ਦੇ ਅੰਬੈਸਡਰ ਬਣੇ ਹਨ ਅਤੇ ਹੁਣ ਉਹ ਇਸ ਅਭਿਆਨ ਦਾ ਪ੍ਰਚਾਰ ਕਰਨਗੇ। ਕਲਾਕਾਰਾਂ ਦੀ ਆਗਾਮੀ ਫਿਲਮ 'ਸੂਈ ਧਾਗਾ- ਮੇਡ ਇੰਨ ਇਡੀਆ' ਭਾਰਤ ਦੇ ਉਦਮੀਆਂ ਅਤੇ ਹੁਨਰਮੰਦ ਕਰਮਚਾਰੀਆਂ ਦੀ ਕਹਾਣੀ ਹੈ।

ਫਿਲਮ 'ਚ ਵਰੁਣ ਇਕ ਦਰਜੀ ਦੀ ਭੂਮਿਕਾ 'ਚ ਹਨ ਅਤੇ ਅਨੁਸ਼ਕਾ ਉਨ੍ਹਾਂ ਦੀ ਪਤਨੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਪੈਟਰੋਲੀਅਮ, ਕੌਸ਼ਲ ਵਿਕਾਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ, ''ਆਪਣੀ ਅਨੋਖੀ ਫਿਲਮ 'ਸੂਈ ਧਾਗਾ' ਰਾਹੀਂ ਵਰੁਣ ਅਤੇ ਅਨੁਸ਼ਕਾ ਇੱਥੇ ਦੇ ਕਲਾਕਾਰਾਂ ਅਤੇ ਕਾਰੀਗਰ ਕਮਿਊਨਿਟੀ ਦੇ ਹੁਨਰਮੰਦ ਲੋਕਾਂ ਦਾ ਧਿਆਨ ਆਪਣੇ ਵਲ ਖਿੱਚ ਰਹੇ ਹਨ।

ਵਰੁਣ ਨੇ ਕਿਹਾ, ''ਸਾਡੇ ਇੱਥੇ ਮੂਰਤੀਕਾਰ, ਕਲਾਕਾਰਾਂ ਅਤੇ ਇਸ ਤਰ੍ਹਾਂ ਦਾ ਕੰਮ ਕਰਨ ਵਾਲੇ ਦਿਲਚਸਪ ਲੋਕਾਂ ਦਾ ਸਮਰਥਨ, ਆਰਥਿਕ ਮਦਦ, ਸਿਖਲਾਈ ਅਤੇ ਪ੍ਰਬੰਧਨ ਦੇ ਟੀਚੇ ਦਾ ਸ਼ਾਨਦਾਰ ਅਤੇ ਅਸਲੀ ਨਜ਼ਰਿਆਂ ਦਿਖਾਇਆ ਹੈ। ਉੱਥੇ ਹੀ ਅਨੁਸ਼ਕਾ ਨੇ ਕਿਹਾ ਕਿ ਕੌਸ਼ਲ ਭਾਰਤ ਅਭਿਆਨ ਦੇਸ਼ ਦੇ ਹੁਨਰਮੰਦ ਕਮਰਚਾਰੀਆਂ ਨੂੰ ਸਮਰਥਨ ਦੇਣਾ ਅਤੇ ਉਸ ਦੀ ਸ਼ਮੂਲੀਅਤ ਲਈ ਸਰਕਾਰ ਦੀ ਵਚਨਬੱਧਤਾ ਦਾ ਸੰਕੇਤ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News