ਪਹਿਲੀ ਵਾਰ ਬੁਆਏਫਰੈਂਡ ਦੇ ਹੱਥਾਂ 'ਚ ਹੱਥ ਪਾਏ ਏਅਰਪੋਰਟ 'ਤੇ ਦਿਸੀ ਇਲਿਆਨਾ
9/18/2018 6:22:29 PM
ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਇਲਿਆਨਾ ਡਿਕਰੂਜ਼ ਆਪਣੇ ਬੁਆਏਫਰੈਂਡ ਐਂਡ੍ਰਿਊ ਨੀਬੋਨ ਨਾਲ ਕਾਫੀ ਸਮੇਂ ਤੋਂ ਰਿਲੇਸ਼ਨ 'ਚ ਹੈ ਜਿਸ ਦਾ ਸਬੂਤ ਸੋਸ਼ਲ ਮੀਡੀਆ ਦੀਆਂ ਤਸਵੀਰਾਂ ਹਨ ਪਰ ਜਨਤਕ 'ਚ ਇਲਿਆਨਾ ਨੂੰ ਪਹਿਲੀ ਵਾਰ ਉਸ ਦੇ ਬੁਆਏਫਰੈਂਡ ਨਾਲ ਇਸ ਅੰਦਾਜ਼ 'ਚ ਦੇਖਿਆ ਗਿਆ ਹੈ।
ਹਾਲ ਹੀ 'ਚ ਇਲਿਆਨਾ ਨੂੰ ਬੁਆਏਫਰੈਂਡ ਐਂਡ੍ਰਿਊ ਨਾਲ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਏਅਰਪੋਰਟ 'ਤੇ ਦੋਵੇਂ ਹੱਥਾਂ 'ਚ ਹੱਥ ਪਾਏ ਹਸਦੇ ਨਜ਼ਰ ਆਏ। ਦੋਵੇਂ ਏਅਰਪੋਰਟ 'ਤੇ ਕਾਫੀ ਖੁਸ਼ ਲੱਗ ਰਹੇ ਹਨ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਦੋਵੇਂ ਵਿਦੇਸ਼ ਤੋਂ ਭਾਰਤ ਵਾਪਸ ਆਏ।
ਦੱਸਣਯੋਗ ਹੈ ਕਿ ਇਲਿਆਨਾ ਦਾ ਬੁਆਏਫਰੈਂਡ ਨੀਬੋਨ ਆਸਟ੍ਰੇਲੀਆ ਦਾ ਰਹਿਣ ਵਾਲਾ ਹੈ। ਨੀਬੋਨ ਪੇਸ਼ੇ ਤੋਂ ਫੋਟੋਗ੍ਰਾਫਰ ਹੈ। ਅਜਿਹੇ 'ਚ ਸਭ ਤੋਂ ਜ਼ਿਆਦਾ ਤਸਵੀਰਾਂ ਉਹ ਹੀ ਇਲਿਆਨਾ ਦੀਆਂ ਕਲਿੱਕ ਕਰਦਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ