ਮਾਤਾ-ਪਿਤਾ ਨੂੰ ਲੱਗੀ ਸਮਾਰਟਫੋਨ ਦੀ ਲਤ, ਬੱਚਿਆਂ ਨੇ ਕੀਤਾ ਇਹ ਅਨੋਖਾ ਕੰਮ

09/18/2018 5:57:33 PM

ਹੈਮਬਰਗ (ਏਜੰਸੀ)— ਮਨੁੱਖ ਵਲੋਂ ਕੱਢੀਆਂ ਕਾਢਾਂ ਨੇ ਜ਼ਿੰਦਗੀ ਨੂੰ ਹੋਰ ਵੀ ਸੁਖਾਲਾ ਕਰ ਦਿੱਤਾ ਹੈ। ਮੋਬਾਇਲ ਫੋਨ, ਸਮਾਰਟਫੋਨ ਨੇ ਪੂਰੀ ਦੁਨੀਆ ਲਈ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਹਨ ਪਰ ਉੱਥੇ ਹੀ ਇਸ ਨੇ ਕਈ ਸਮੱਸਿਆਵਾਂ ਨੂੰ ਜਨਮ ਵੀ ਦਿੱਤਾ ਹੈ। ਸਮਾਰਟਫੋਨ ਦੇ ਲਗਾਤਾਰ ਇਸਤੇਮਾਲ ਨਾਲ ਅਸੀਂ ਸਾਰੇ ਇਸ ਦੇ ਆਦੀ ਹੁੰਦੇ ਜਾ ਰਹੇ ਹਾਂ। ਅਸੀਂ ਆਪਣੇ ਬੱਚਿਆਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਅਜਿਹਾ ਹੀ ਇਕ ਕਿੱਸਾ ਇਨ੍ਹੀਂ ਦਿਨੀਂ ਜਰਮਨੀ ਵਿਚ ਬਹੁਤ ਹੀ ਚਰਚਾ ਵਿਚ ਬਣਿਆ ਹੋਇਆ ਹੈ। ਜਰਮਨੀ ਦੇ ਹੈਮਬਰਗ ਵਿਚ ਬੱਚਿਆਂ ਦਾ ਵਿਰੋਧ ਪ੍ਰਦਰਸ਼ਨ ਜਮ ਕੇ ਸੁਰਖੀਆਂ ਬਟੋਰ ਰਿਹਾ ਹੈ। ਇਨ੍ਹਾਂ ਬੱਚਿਆਂ ਨੇ ਆਪਣੇ ਮਾਤਾ-ਪਿਤਾ ਦੀ ਸਮਾਰਟਫੋਨ ਦੀ ਆਦਤ ਤੋਂ ਪਰੇਸ਼ਾਨ ਹੋ ਕੇ ਇਹ ਵਿਰੋਧ ਪ੍ਰਦਰਸ਼ਨ ਕੀਤਾ ਹੈ।

ਤੁਹਾਡੇ ਲਈ ਇਸ ਗੱਲ 'ਤੇ ਭਰੋਸਾ ਕਰਨਾ ਥੋੜ੍ਹਾ ਮੁਸ਼ਕਲ ਹੋ ਜਾਵੇਗਾ ਪਰ ਇਹ ਸੱਚ ਹੈ ਕਿ ਬੱਚਿਆਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਹੈ। ਬੱਚਿਆਂ ਨੇ ਤਖਤੀਆਂ ਹੱਥਾਂ 'ਚ ਫੜੀਆਂ ਸਨ, ਜਿਨ੍ਹਾਂ 'ਤੇ ਲਿਖਿਆ ਸੀ, ''ਅਸੀਂ ਇੱਥੇ ਹਾਂ ਅਤੇ ਨਾਅਰੇ ਲਾ ਰਹੇ ਹਾਂ, ਕਿਉਂਕਿ ਤੁਸੀਂ ਲੋਕ ਆਪਣੇ ਸਮਾਰਟਫੋਨ ਵਿਚ ਰੁੱਝੇ ਰਹਿੰਦੇ ਹੋ।'' ਬੱਚਿਆਂ ਦਾ ਕਹਿਣਾ ਸੀ ਕਿ ਸਾਨੂੰ ਉਮੀਦ ਹੈ ਕਿ ਸਾਡੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਉਹ ਸਮਾਰਟਫੋਨ 'ਤੇ ਹੁਣ ਘੱਟ ਸਮਾਂ ਬਰਬਾਦ ਕਰਨਗੇ। ਸਾਨੂੰ ਉਮੀਦ ਹੈ ਕਿ ਉਹ ਆਪਣੇ ਫੋਨ ਨਾਲ ਨਹੀਂ ਸਗੋਂ ਸਾਡੇ ਨਾਲ ਖੇਡਣਗੇ। ਇਹ ਸਾਡਾ ਸਾਰੇ ਮਾਤਾ-ਪਿਤਾ ਨੂੰ ਸੰਦੇਸ਼ ਹੈ। ਓਧਰ ਮਾਹਰਾਂ ਦਾ ਕਹਿਣਾ ਹੈ ਕਿ ਸਮਾਰਟਫੋਨ ਦੇ ਇਸਤੇਮਾਲ ਨਾਲ ਸਾਡੇ ਵਿਵਹਾਰ ਵਿਚ ਤਬਦੀਲੀ ਆ ਹੀ ਜਾਂਦੀ ਹੈ, ਜਿਸ ਦਾ ਸਿੱਧਾ ਅਸਰ ਸਾਡੇ ਬੱਚਿਆਂ 'ਤੇ  ਪੈਂਦਾ ਹੈ। ਇਸ ਨਾਲ ਮਾਤਾ-ਪਿਤਾ ਛੇਤੀ ਗੁੱਸੇ 'ਚ ਆ ਜਾਂਦੇ ਹਨ।


Related News