ਰਾਫੇਲ ਡੀਲ ਮਾਮਲਾ:ਸਾਬਕਾ ਰੱਖਿਆ ਮੰਤਰੀ ਦੇ ਦੋਸ਼ਾਂ ਦਾ ਸੀਤਾਰਮਨ ਨੇ ਦਿੱਤਾ ਜਵਾਬ

09/18/2018 5:54:24 PM

ਨੈਸ਼ਨਲ ਡੈਸਕ— ਰਾਫੇਲ ਲੜਾਕੂ ਜਹਾਜ਼ ਡੀਲ 'ਤੇ ਸਿਆਸਤ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ। ਜਿੱਥੇ ਕਾਂਗਰਸ ਇਸ ਡੀਲ ਨੂੰ ਘੋਟਾਲੇ ਦਾ ਰੂਪ ਦੇ ਰਹੀ ਹੈ ਤਾਂ ਉੱਥੇ ਹੀ ਇਸ ਨੂੰ ਲੈ ਕੇ ਖੁਲਾਸੇ ਵੀ ਸਾਹਮਣੇ ਆਏ ਹਨ। ਉਂਝ ਹੀ ਪੂਰਵੀ ਰੱਖਿਆ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਏ.ਕੇ. ਐਂਟਨੀ ਦੇ ਦੋਸ਼ਾਂ 'ਤੇ ਮੌਜੂਦਾ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਪਲਟਵਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਐਂਟਨੀ ਚੰਗੀ ਤਰ੍ਹਾਂ ਨਾਲ ਜਾਣਦੇ ਹਨ ਕਿ ਡੀਲ 'ਚ ਕਿਸ ਤਰ੍ਹਾਂ ਨਾਲ ਮੋਲਭਾਵ ਕੀਤਾ ਗਿਆ ਸੀ।

ਰੱਖਿਆ ਮੰਤਰੀ ਨੇ ਕਿਹਾ ਕਿ ਰਾਫੇਲ ਡੀਲ ਯੂ.ਪੀ.ਏ. ਦੌਰਾਨ ਨਹੀਂ ਹੋਈ। ਇਸ ਤੋਂ ਇਲਾਵਾ ਯੂ.ਪੀ.ਏ. ਦੇ ਕਾਰਜਕਾਲ ਦੌਰਾਨ ਹੀ ਹਿੰਦੂਸਤਾਨ ਏਅਰੋਨਾਟਿਕਸ ਲਿਮਟਿਡ ਅਤੇ ਡਸਾਲਟ ਦੇ ਵਿਚ ਪ੍ਰਾਡਕਸ਼ਨ ਟਰਮਸ ਨੂੰ ਲੈ ਕੇ ਸਹਿਮਤੀ ਵੀ ਨਹੀਂ ਬਣ ਸਕੀ ਸੀ। ਅਜਿਹੇ 'ਚ ਐੱਚ.ਏ.ਐੱਲ ਅਤੇ ਰਾਫੇਲ ਇਕੱਠੇ ਕੰਮ ਨਹੀਂ ਕਰ ਸਕਦੇ ਸੀ। ਉਨ੍ਹਾਂ ਨੇ ਕਿਹਾ ਕਿ ਐਂਟਨੀ ਦੱਸੇ ਕਿ ਕਿਹੜਾ ਐੱਚ.ਏ.ਐੱਲ ਦੇ ਨਾਲ ਨਹੀਂ ਗਿਆ,ਕਿਸ ਸਰਕਾਰ ਦੇ ਸਮੇਂ ਅਜਿਹਾ ਹੋਇਆ?

ਸੀਤਾਰਮਨ ਨੇ ਕਿਹਾ ਕਿ ਐੱਚ.ਏ.ਐੱਲ. 'ਤੇ ਕਾਂਗਰਸ ਨੂੰ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਦੁਹਰਾਇਆ ਕਿ ਆਫਸੈੱਟ ਦੇ ਰੂਲ-ਜਿਸ ਨਾਲ ਤੁਸੀਂ ਸਾਮਾਨ ਖਰੀਦ ਰਹੇ ਹੋ ਉਹ ਪ੍ਰਾਈਵੇਟ ਜਾਂ ਪਬਲਿੱਕ ਸੈਕਟਰ ਕਿਸੇ 'ਚ ਵੀ ਕਰ ਸਕਦੇ ਹਨ। ਅਸਲ 'ਚ ਐਂਟਨੀ ਨੇ ਅੱਜ ਰਾਫੇਲ ਡੀਲ 'ਚ ਮੋਦੀ ਸਰਕਾਰ ਦੇ ਮੰਤਰੀਆਂ ਦੇ ਬਿਆਨ 'ਤੇ ਸਵਾਲ ਖੜਾ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਮੰਤਰੀ ਨੇ ਦਾਅਵਾ ਕੀਤਾ ਕਿ ਨਵੇਂ ਸਮਝੌਤੇ 'ਚ ਵਿਮਾਨ ਯੂ.ਪੀ.ਏ. ਸੌਦੇ ਨਾਲ 9 ਫੀਸਦੀ ਸਸਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ 20 ਫੀਸਦੀ ਸਸਤਾ ਹੈ। ਭਾਰਤੀ ਹਵਾਈ ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਇਹ 40 ਫੀਸਦੀ ਸਸਤਾ ਹੈ। ਜੇਕਰ ਇਹ ਸਸਤਾ ਹੈ ਤਾਂ ਫਿਰ ਉਨ੍ਹਾਂ ਨੇ 126 ਤੋਂ ਜ਼ਿਆਦਾ ਜਹਾਜ਼ ਕਿਉਂ ਨਹੀਂ ਖਰੀਦੇ? ਜਦੋਂ ਭਾਰਤੀ ਹਵਾਈ ਫੌਜ ਨੇ 126 ਏਅਰਕ੍ਰਾਫਟ ਦੀ ਮੰਗ ਕੀਤੀ ਤਾਂ ਫਿਰ ਇਨ੍ਹਾਂ ਦੀ ਗਿਣਤੀ ਘੱਟ ਕਰਕੇ 36 ਕਰਨ ਲਈ ਪ੍ਰਧਾਨ ਮੰਤਰੀ ਨੂੰ ਕਿਸਨੇ ਅਧਿਕ੍ਰਿਤ ਕੀਤਾ।


Related News