Emmy Awards 2018 ਦੀ ਲਿਸਟ : 'ਗੇਮ ਆਫ ਥ੍ਰੋਨਸ' ਬੈਸਟ ਡਰਾਮਾ ਸੀਰੀਜ਼
9/18/2018 5:50:53 PM
ਮੁੰਬਈ (ਬਿਊਰੋ)— ਕ੍ਰੀਏਟਿਵ ਆਰਟਸ ਐਮੀ ਐਵਾਰਡਜ਼ ਦੀ ਪਹਿਲੀ ਰਾਤ ਟੀ. ਵੀ. ਸ਼ੋਅ 'ਗੇਮ ਆਫ ਥ੍ਰੋਨਸ' ਅਤੇ ਬਾਕੀ ਕਲਾਕਾਰਾਂ ਦਾ ਦਬਦਬਾ ਰਿਹਾ। ਇਸ ਟੀ. ਵੀ. ਸ਼ੋਅ ਨੇ ਨਾਮੀਨੇਸ਼ਨ ਦੀਆਂ 15 ਸ਼੍ਰੇਣੀਆਂ 'ਚ 7 ਐਵਾਰਡ ਜਿੱਤੇ, ਜਦਕਿ ਗੈਸਟ ਸ਼੍ਰੇਣੀ 'ਚ ਬਾਕੀ ਕਲਾਕਾਰਾਂ ਦੀ ਚੜ੍ਹਾਈ ਸੀ। ਐਤਵਾਰ ਨੂੰ ਨਾਮੀਨੇਸ਼ਨ 'ਚ 'ਗੇਮ ਆਫ ਥ੍ਰੋਨਸ' ਨੂੰ ਬੈਸਟ ਡਰਾਮਾ ਸੀਰੀਜ਼ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਟੀ. ਵੀ. ਸ਼ੋਅ 'ਦਿ ਅਸਾਈਨੇਸ਼ਨ ਆਫ ਜਿਆਨੀ ਵਰਸਾਚੇ' ਨੂੰ ਸ਼ਨੀਵਾਰ ਰਾਤ ਹੋਏ ਐਵਾਰਡ ਸਮਾਗਮ 'ਚ ਚਾਰ ਐਵਾਰਡ ਮਿਲੇ, ਜਦਕਿ 'ਦਿ ਕ੍ਰਾਊਨ', 'ਦਿ ਹੈਂਡਮੇਟਸ ਟੇਲ' ਅਤੇ 'ਦਿ ਮਾਰਵਲ ਮਿਸੇਜ ਮਾਈਸੇਲ' ਨੇ ਤਿੰਨ-ਤਿੰਨ ਐਵਾਰਡ ਆਪਣੇ ਨਾਂ ਕੀਤੇ। ਗੈਸਟ ਐਕਟਿੰਗ ਦਾ ਸਨਮਾਨ 'ਸੈਟਰਡੇ ਨਾਈਟ ਲਾਈਵ' ਲਈ ਟਿਫਨੀ ਹੈਡਿਸ਼, 'ਦਿਸ ਇਜ਼ ਅਸ' ਲਈ ਰਾਨ ਸੇਫਾਸ ਜੋਨਸ', 'ਦਿ ਹੈਂਡਮੇਟਸ ਟੇਲ' ਲਈ ਸਮੀਰਾ ਵਿਲੇ ਅਤੇ 'ਅਟਲਾਂਟਾ' ਲਈ ਕੈਟ ਵਿਲੀਅਮ ਨੂੰ ਐਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਐਵਾਰਡ ਦੀ ਪੂਰੀ ਲਿਸਟ :
ਬੈਸਟ ਡਰਾਮਾ ਸੀਰੀਜ਼ : ਗੇਮ ਆਫ ਥ੍ਰੋਨਸ
ਬੈਸਟ ਐਕਟਰ, ਡਰਾਮਾ ਸੀਰੀਜ਼ : ਮੈਥਿਊ ਰਹੇਸ, ਦਿ ਅਮੇਰੀਕਨਸ
ਬੈਸਟ ਅਦਾਕਾਰਾ, ਡਰਾਮਾ ਸੀਰੀਜ਼ : ਕਲੇਯਰ ਫਾਯ, ਦਿ ਕ੍ਰਾਊਨ
ਬੈਸਟ ਸਪੋਟਿੰਗ ਐਕਟਰ, ਡਰਾਮਾ ਸੀਰੀਜ਼ : ਪੀਟਰ ਡਿੰਕਲੇਜ, 'ਗੇਮ ਆਫ ਥ੍ਰੋਨਸ'
ਬੈਸਟ ਸਪੋਟਿੰਗ ਅਦਾਕਾਰਾ, ਡਰਾਮਾ ਸੀਰੀਜ਼ : ਥੈਂਡੀ ਨਿਊਟਨ, ਵੇਸਟਵਰਲਡ
ਬੈਸਟ ਰਾਈਟਿੰਗ ਡਰਾਮਾ ਸੀਰੀਜ਼ : ਜੋਏਲ ਫੀਲਡ ਅਤੇ ਜੋ ਵੇਸਬਰਗ, ਦਿ ਅਮੇਰੀਕਨ
ਬੈਸਟ ਡਾਇਰੈਕਟਿੰਗ, ਡਰਾਮਾ ਸੀਰੀਜ਼ : ਸਟੀਫਨ ਡਾਲਡ੍ਰੀ, ਦਿ ਕ੍ਰਾਊਨ
ਬੈਸਟ ਐਕਟਰ, ਕਾਮੇਡੀ ਸੀਰੀਜ਼ : ਰਾਹੇਲ ਬ੍ਰੋਸਨਾਹਨ, ਦਿ ਮਾਵਰਲਿਅਸ ਮਿਸੇਜ ਮੈਸਲ
ਬੈਸਟ ਸਪੋਟਿੰਗ ਐਕਟਰ, ਕਾਮੇਡੀ ਸੀਰੀਜ਼ : ਹੈਨਰੀ ਵਿੰਕਲਰ, ਬੈਰੀ
ਬੈਸਟ ਸਪੋਟਿੰਗ ਅਦਾਕਾਰਾ, ਕਾਮੇਡੀ ਸੀਰੀਜ਼ : ਐਲਕਸ ਬੋਰਸਟੀਨ, ਦਿ ਮਾਵਰਲਿਅਸ ਮਿਸੇਜ ਮੈਸਲ
ਬੈਸਟ ਰਾਈਟਿੰਗ, ਕਾਮੇਡੀ ਸੀਰੀਜ਼ : ਐਮੀ ਸ਼ੇਰਮੇਨ-ਪਾਲਾਡਿਨੋ, ਦਿ ਮਾਵਰਲਿਅਸ ਮਿਸੇਜ ਮੈਸਲ
ਬੈਸਟ ਡਾਇਰੈਕਟਿੰਗ, ਡਰਾਮਾ ਸੀਰੀਜ਼ : ਐਮੀ ਸ਼ੇਰਮੇਨ-ਪਾਲਾਡਿਨੋ, ਦਿ ਮਾਵਰਲਿਅਸ ਮਿਸੇਜ ਮੈਸਲ
ਆਊਟਸਟੈਂਡਿੰਗ ਟੈਲੀਵਿਜ਼ਨ ਫਿਲਮ ਐਵਾਰਡ : ਅੰਥੋਲਾਜੀ ਸੀਰੀਜ਼ 'ਬਲੈਕ ਮਿਰਰ' ਦੀ ਚੌਥੀ ਸੀਰੀਜ਼ ਦੇ ਪਹਿਲੇ ਐਪੀਸੋਡ 'ਯੂ. ਐੱਸ. ਐੱਸ. ਕੈਲਿਸਟਰ' ਨੂੰ ਮਿਲਿਆ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ