IOS 12 'ਚ ਰਿਲੀਜ਼ ਹੋਏ ਇਹ ਸਕਿਓਰਿਟੀ ਫੀਚਰਸ

09/18/2018 5:51:56 PM

ਜਲੰਧਰ-ਅਮਰੀਕਾ ਦੀ ਦਿੱਗਜ ਟੈੱਕ ਕੰਪਨੀ ਐਪਲ (Apple) ਦੇ ਲੇਟੈਸਟ ਐਡੀਸ਼ਨ ਸਾਫਟਵੇਅਰ ਆਈ. ਓ. ਐੱਸ 12 (IOS 12) ਨੂੰ ਆਈਫੋਨ ਅਤੇ ਆਈਪੈਡ ਯੂਜ਼ਰਸ ਦੇ ਲਈ ਰਿਲੀਜ਼ ਕਰ ਦਿੱਤਾ ਗਿਆ ਹੈ। ਹੁਣ ਇਸ ਨੂੰ ਸਾਰੇ ਆਈਫੋਨ ਅਤੇ ਆਈਪੈਡ ਯੂਜ਼ਰਸ ਡਾਊਨਲੋਡ ਕਰ ਸਕਦੇ ਹਨ। ਨਵੀਂ ਅਪਡੇਟ ਇੰਸਟਾਲ ਕਰਨ ਦੇ ਲਈ ਸੈਟਿੰਗਸ ਐਪ 'ਚ ਜਾ ਕੇ ਜਨਰਲ 'ਤੇ ਟੈਪ ਕਰਨਾ ਹੋਵੇਗਾ, ਜਿੱਥੇ ਤੁਹਾਨੂੰ ਸਾਫਟਵੇਅਰ ਅਪਡੇਟ ਦਾ ਆਪਸ਼ਨ ਮਿਲੇਗਾ। ਆਈ. ਓ. ਐੱਸ 12 ਦੇ ਨਾਲ ਕੁਝ ਸਕਿਓਰਿਟੀ ਫੀਚਰਸ ਦਿੱਤੇ ਗਏ ਹਨ।

PunjabKesari

1. USB Restricted Mode-
ਹੈਕਿੰਗ ਨੂੰ ਮੁਸ਼ਕਿਲ ਬਣਾਉਣ ਦੇ ਲਈ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਸੈਟਿੰਗਸ 'ਚ ਜਾ ਕੇ ਟੱਚ ਆਈ. ਡੀ. ਪਾਸਕੋਡ 'ਚ ਜਾਣਾ ਹੈ। ਇੱਥੇ ਪਾਸਕੋਡ ਲਿਖੋ। ਹੇਠਲੇ ਪਾਸੇ ਸਕ੍ਰੋਲ ਕਰਕੇ ਚੈੱਕ ਕਰ ਲਉ ਕਿ ਯੂ. ਐੱਸ. ਬੀ. ਐਕਸੈਸਰੀਜ਼ ਨਾਟ ਪਰਮਿਟਿਡ ਹੈ। ਸੈਟਿੰਗਸ ਨੂੰ ਆਫ ਕਰ ਲਉ।

2. ਟੂ-ਫੈਕਟਰ ਆਥੈਂਟੀਕੇਸ਼ਨ -
ਕਿਸੇ ਵੀ ਅਕਾਊਂਟ ਨੂੰ ਸਕਿਓਰ ਰੱਖਣ ਦੇ ਲਈ ਟੂ-ਫੈਕਟਰ ਆਥੈਂਟੀਕੇਸ਼ਨ ਆਨ ਕਰਨ ਦੇ ਲਈ ਸੈਟਿੰਗਸ 'ਚ ਜਾ ਕੇ ਆਪਣੇ ਨਾਂ 'ਤੇ ਟੈਪ ਕਰੋ। ਇੱਥੋਂ ਪਾਸਵਰਡ ਅਤੇ ਸਕਿਓਰਿਟੀ 'ਤੇ ਟੈਪ ਕਰੋ। ਤੁਹਾਨੂੰ ਟੂ ਫੈਕਟਰ ਆਥੈਂਟੀਕੇਸ਼ਨ ਦਿਸੇਗਾ।

3. ਆਟੋਮੈਟਿਕ ਅਪਡੇਟ-
ਸੈਟਿੰਗਸ 'ਚ ਜਨਰਲ ਆਪਸ਼ਨ 'ਤੇ ਸਾਫਟਵੇਅਰ ਅਪਡੇਟ ਤੋਂ ਆਟੋਮੈਟਿਕ ਅਪਡੇਟਸ ਆਨ ਕਰ ਲਉ। ਇਸ ਨਾਲ ਨਵੀਂ ਸਕਿਓਰਿਟੀ ਪੈਚ ਤੁਹਾਨੂੰ ਚੈੱਕ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।

-ਆਈ. ਓ. ਐੱਸ 12 'ਚ ਹੋਏ ਬਦਲਾਅ-

1. ਸਕਰੀਨ ਟਾਈਮ-
ਗੂਗਲ ਨੇ ਇਸ ਵਾਰ ਐਂਡਰਾਇਡ P ਦੇ ਲਈ ਕੁਝ ਇਸੇ ਤਰ੍ਹਾਂ ਦਾ ਫੀਚਰ ਲਗਾਇਆ ਹੈ, ਜਿਸ ਦੇ ਤਹਿਤ ਯੂਜ਼ਰਸ ਨੂੰ ਪਤਾ ਚੱਲੇਗਾ ਕਿ ਕਿੰਨੀ ਦੇਰ ਤੱਕ ਸਕਰੀਨ ਵਰਤੋਂ ਹੋਈ ਹੈ। ਇਸ 'ਚ ਇਹ ਵੀ ਪਤਾ ਲੱਗੇਗਾ ਕਿ ਕਿੰਨੇਂ ਸਮੇਂ ਤੱਕ ਕਿਹੜੀ ਐਪ ਦੀ ਵਰਤੋਂ ਕੀਤੀ ਹੈ। ਆਈ. ਓ. ਐੱਸ 12 'ਚ ਵੀ ਟੈੱਕ ਲਾਈਫ ਨੂੰ ਬਿਹਤਰ ਕਰਨ ਦੇ ਲਈ ਇਹ ਫੀਚਰ ਦਿੱਤਾ ਗਿਆ ਹੈ, ਜੋ ਤੁਹਾਨੂੰ ਦੱਸੇਗਾ ਕਿ ਤੁਸੀਂ ਕਿਹੜੀ ਐਪ ਕਿੰਨੇ ਸਮੇਂ ਤੱਕ ਵਰਤੋਂ ਕਰ ਰਹੇ ਹੋ ਜਾਂ ਕਿਹੜੀ ਐਪ ਸਭ ਤੋਂ ਜ਼ਿਆਦਾ ਨੋਟੀਫਿਕੇਸ਼ਨਜ਼ ਭੇਜ ਰਹੀ ਹੈ। 

2. ਗਰੁੱਪ ਨੋਟੀਫਿਕੇਸ਼ਨ-
ਇਕ ਐਪਸ ਦੇ ਨੋਟੀਫਿਕੇਸ਼ਨ ਇਕੋ ਜਗ੍ਹਾ 'ਤੇ ਦਿਸਣਗੇ ਅਤੇ ਹੁਣ ਨੋਟੀਫਿਕੇਸ਼ਨ ਨੂੰ ਮਿਊਟ ਕਰਨ ਦੀ ਵੀ ਆਪਸ਼ਨ ਤੁਹਾਨੂੰ ਮਿਲੇਗੀ।

3. ਗਰੁੱਪ ਫੇਸਟਾਈਮ-
ਐਪਲ ਦਾ ਆਪਣਾ ਵੀਡੀਓ ਚੈਟਿੰਗ ਐਪ ਫੇਸਟਾਈਮ 'ਚ ਹੁਣ ਗਰੁੱਪ ਕਾਲਿੰਗ ਦੀ ਸਪੋਰਟ ਮਿਲੇਗੀ। ਇਕ ਵਾਰ 'ਚ 32 ਲੋਕ ਗੱਲ ਕਰ ਸਕਣਗੇ। ਇਹ ਹੁਣ ਮੈਕ ਓ.ਐੱਸ. 'ਚ ਵੀ ਸਪੋਰਟ ਕਰੇਗਾ। ਕਾਲਿੰਗ ਦੌਰਾਨ ਵੀ ਯੂਜ਼ਰਸ ਐਨੀਮੋਜੀ ਅਤੇ ਮੀਮੋਜੀ ਸੈਂਡ ਕਰ ਸਕਣਗੇ।

4. ਫੋਟੋਜ਼-
ਆਈ. ਓ. ਐੱਸ 12 'ਚ ਫੋਟੋਜ਼ ਐਪ 'ਚ ਵੀ ਬਦਲਾਅ ਦੇਖਣ ਨੂੰ ਮਿਲਣਗੇ। ਇੱਥੇ ਸਰਚ ਸੁਜੈਸ਼ਨ ਫੀਚਰ ਜੁੜੇਗਾ। ਇਸ ਦੇ ਨਾਲ ਐਡ ਨਿਊ ਫਾਰ ਯੂ ਟੈਬ ਵੀ ਜੁੜਿਆ ਹੈ। ਸ਼ੇਅਰਿੰਗ ਸੁਜੈਸ਼ਨ ਵੀ ਮਿਲੇਗਾ ਅਤੇ ਕੰਪਨੀ ਨੇ ਗੂਗਲ ਫੋਟੋਜ਼ ਦੇ ਮੁਕਾਬਲੇ ਹੋਰ ਵੀ ਬਹੁਤ ਸਾਰੇ ਫੀਚਰਸ ਦਿੱਤੇ ਹਨ।

-ਤੁਹਾਡੇ ਵਰਗਾ ਦਿਸਣ ਵਾਲਾ ਇਮੋਜੀ- Memoji
ਆਈ. ਓ. ਐੱਸ. 'ਚ ਯੂਜ਼ਰਸ ਆਪਣਾ ਪਰਸਨਲ Avtar ਬਣਾ ਸਕੇਗਾ, ਜਿਸ ਨੂੰ ਮੀਮੋਜੀ (Memoji) ਕਿਹਾ ਗਿਆ ਹੈ। ਇਸ 'ਚ ਆਪਣੇ ਲਿਹਾਜ਼ ਨਾਲ ਸਕਿਨ ਟੋਨ, ਹੇਅਰ ਸਟਾਈਲ ਅਤੇ ਆਊਟਫਿਟ ਸੈੱਟ ਕੀਤੇ ਜਾ ਸਕਦੇ ਹਨ। ਇਸੇ ਤਰ੍ਹਾਂ ਦਾ ਫੀਚਰ ਸੈਮਸੰਗ ਨੇ ਵੀ ਗਲੈਕਸੀ S9 ਦੇ ਨਾਲ ਪੇਸ਼ ਕੀਤਾ ਸੀ।

PunjabKesari

- ਟੰਗ ਡਿਟੈਕਸ਼ਨ ਦੇ ਨਾਲ ਨਵਾਂ ਐਨੀਮੋਜੀ-
ਆਈਫੋਨ X ਦੇ ਨਾਲ ਪਹਿਲੀ ਵਾਰ ਐਪਲ ਨੇ ਐਨੀਮੋਜੀ ਦੀ ਸ਼ੁਰੂਆਤ ਕੀਤੀ ਸੀ, ਹੁਣ ਆਈ. ਓ. ਐੱਸ 12 ਦੇ ਨਾਲ ਇਸ 'ਚ ਨਵਾਂ ਫੀਚਰ ਐਡ ਕੀਤਾ ਗਿਆ ਹੈ। ਪਹਿਲਾਂ ਇਹ ਫੇਸ ਅਤੇ ਫੇਸ਼ੀਅਲ ਐਕਸਪ੍ਰੈਸ਼ਨ ਡਿਟੈਕਟ ਕਰਦਾ ਸੀ ਪਰ ਹੁਣ ਇਹ ਤੁਹਾਡੀ ਜ਼ੁਬਾਨ ਨੂੰ ਵੀ ਡਿਟੈਕਟ ਕਰ ਲਵੇਗਾ ਅਤੇ ਤੁਹਾਨੂੰ ਕਾਪੀ ਵੀ ਕਰ ਸਕੇਗਾ।

- ਜ਼ਿਆਦਾ ਐਪਸ 'ਚ ਮਿਲੇਗਾ ਸਿਰੀ ਦਾ ਸਪੋਰਟ-
ਐਪਲ ਨੇ ਦਾਅਵਾ ਕੀਤਾ ਹੈ ਕਿ ਸਿਰੀ ਦੁਨੀਆ ਦਾ ਸਭ ਤੋਂ ਮਸ਼ਹੂਰ ਡਿਜੀਟਲ ਅਸਿਸਟੈਂਟ ਹੈ। ਹੁਣ ਆਈ. ਓ. ਐੱਸ 12 ਦੇ ਨਾਲ ਇਸ 'ਚ ਥਰਡ ਪਾਰਟੀ ਐਪਸ ਦਾ ਵੀ ਸਪੋਰਟ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕਈ ਹੋਰ ਫੀਚਰਸ ਵੀ ਜੋੜੇ ਗਏ ਹਨ।


Related News