ਨਸ਼ੇ ''ਚ ਟੱਲੀ ਹੋ ਕੇ ਸੜਕ ''ਤੇ ਡਿੱਗਾ ਮਿਲਿਆ ਹੋਮਗਾਰਡ (ਤਸਵੀਰਾਂ)

09/18/2018 5:36:54 PM

ਜਲੰਧਰ (ਸੋਨੂੰ)— ਜਲੰਧਰ ਸਥਿਤ ਪੰਜਾਬ ਪੁਲਸ ਲਾਈਨ 'ਚ ਅੱਜ ਇਕ ਹੋਮਗਾਰਡ ਦਿਨ ਦੇ ਸਮੇਂ ਸ਼ਰਾਬ ਨਾਲ ਟੱਲੀ ਹੋ ਕੇ ਸੜਕ ਕੰਢੇ ਡਿੱਗਾ ਪਿਆ ਮਿਲਿਆ। ਇਸ ਹੋਮਗਾਰਡ ਦੇ ਜਵਾਨ ਦੀ ਹਾਲਤ ਨੂੰ ਦੇਖ ਜਿੱਥੇ ਮੀਡੀਆ ਮੌਕੇ 'ਤੇ ਪਹੁੰਚੀ, ਉਥੇ ਹੀ ਪੰਜਾਬ ਪੁਲਸ ਲਾਈਨ 'ਚ ਤਾਇਨਾਤ ਮੁਲਾਜ਼ਮਾਂ ਨੇ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਤੁਰੰਤ ਉਥੋਂ ਲੈ ਕੇ ਚਲੇ ਗਏ।

PunjabKesari

ਉਧਰ ਮੁਲਾਜ਼ਮ ਦੇ ਇਸ ਤਰ੍ਹਾਂ ਨਾਲ ਟੱਲੀ ਹੋਣ ਦੇ ਹਾਲਤ 'ਤੇ ਕੋਈ ਵੀ ਅਫਸਰ ਬੋਲਣ ਨੂੰ ਤਿਆਰ ਨਹੀਂ ਹਨ।


Related News