ਯੂ.ਪੀ. ਬਹਿਰਾਈਚ ਦੇ ਹਸਪਤਾਲ ''ਚ 45 ਦਿਨਾਂ ''ਚ ਬੁਖਾਰ ਨਾਲ 70ਮਾਸੂਮਾਂ ਦੀ ਮੌਤ

09/18/2018 5:31:09 PM

ਬਹਿਰਾਈਚ— ਬਹਿਰਾਈਚ ਜ਼ਿਲੇ 'ਚ ਬੁਖਾਰ ਨਾਲ 45 ਦਿਨਾਂ 'ਚ 70 ਮਾਸੂਮਾਂ ਦੀ ਜ਼ਿਲਾ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਜਦਕਿ 86 ਲੋਕਾਂ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ 'ਚੋਂ ਕਈ ਮਾਸੂਮਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਬੀਮਾਰੀ ਦੇ ਸਭ ਤੋਂ ਜ਼ਿਆਦਾ ਸ਼ਿਕਾਰ ਬੱਚੇ ਹੋ ਰਹੇ ਹਨ। ਮਰੀਜ਼ਾਂ ਦੀ ਸੰਖਿਆ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਵਾਧੇ ਦੇ ਚੱਲਦੇ ਹਸਪਤਾਲ 'ਚ ਬੈੱਡ ਤੱਕ ਖਾਲੀ ਨਹੀਂ ਹਨ। ਜਿਸ ਦੇ ਚੱਲਦੇ ਮਰੀਜ਼ਾਂ ਦਾ ਇਲਾਜ ਜ਼ਮੀਨ 'ਤੇ ਬੈੱਡ ਲਗਾ ਕੇ ਕੀਤਾ ਜਾ ਰਿਹਾ ਹੈ। ਮੌਤਾਂ ਦੇ ਵਧਦੇ ਅੰਕੜਿਆਂ ਦੇ ਬਾਅਦ ਪੂਰੇ ਹਸਪਤਾਲ ਕੰਪਲੈਕਸ 'ਚ ਭਗਦੜ ਮਚ ਗਈ। ਸੀ.ਐਮ.ਐਸ.ਡਾਕਟਰ ਓ.ਪੀ.ਪਾਂਡੇ ਨੇ ਦੱਸਿਆ ਕਿ ਹਸਪਤਾਲ 'ਚ ਬਹਿਰਾਈਚ ਹੀ ਨਹੀਂ ਗੋਂਡਾ ਅਤੇ ਬਲਰਾਮਪੁਰ ਦੇ ਮਰੀਜ਼ ਆਉਂਦੇ ਹਨ। ਜਿਸ ਦੇ ਕਾਰਨ ਹਸਪਤਾਲ 'ਚ ਮਰੀਜ਼ਾਂ ਦੀ ਸੰਖਿਆ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਬੀਤੇ 24 ਘੰਟੇ ਦੌਰਾਨ 5 ਬੱਚਿਆਂ ਦੀ ਮੌਤ ਹੋ ਚੁੱਕੀ ਹੈ। 
ਇਨ੍ਹਾਂ 'ਚ ਦੋ ਬੱਚੇ ਬਰਥ ਐਸਫੇਕਸੀਆ(ਸਾਹ ਸੰਬੰਧਿਤ ਬੀਮਾਰੀ) ਨਾਲ ਪੀੜਤ ਸਨ। ਦੋ ਬੱਚਿਆਂ ਦੀ ਦਿਮਾਗੀ ਬੁਖਾਰ ਅਤੇ ਇਕ ਬੱਚੇ ਦੀ ਨਿਮੋਨੀਆ ਨਾਲ ਮੌਤ ਹੋਈ ਹੈ। ਬੀਤੇ 24 ਘੰਟਿਆਂ 'ਚ ਹਸਪਤਾਲ 'ਚ 86 ਮਰੀਜ਼ ਭਰਤੀ ਹੋਏ ਹਨ ਜਦਕਿ ਜ਼ਿਲਾ ਹਸਪਤਾਲ ਦੇ ਚਿਲਡਰਨ ਵਾਰਡ 'ਚ 40 ਬੈੱਡ ਹੀ ਉਪਲਬਧ ਹਨ। ਮਾਸੂਮਾਂ ਦਾ ਇਲਾਜ ਕਰਵਾ ਰਹੇ ਪਰਿਵਾਰਕ ਮੈਂਬਰ ਹਸਪਤਾਲ ਪ੍ਰਸ਼ਾਸਨ 'ਤੇ ਲਾਪਰਵਾਹੀ ਦਾ ਦੋਸ਼ ਲਗਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਸਮੇਂ 'ਤੇ ਇਲਾਜ ਨਹੀਂ ਹੋ ਰਿਹਾ ਹੈ। ਇਨ੍ਹਾਂ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਡਰ ਹੈ ਕਿ ਕਿਤੇ ਜ਼ਮੀਨ 'ਤੇ ਲਿਟਾ ਕੇ ਇਲਾਜ ਕਰਨ ਵਾਲੇ ਬੱਚਿਆਂ ਨੂੰ ਕੋਈ ਹੋਰ ਇਨਫੈਕਸ਼ਨ ਨਾ ਹੋ ਜਾਵੇ।


Related News