ਭਾਰਤ-ਪਾਕਿ ਮੈਚ ਦੇਖਣ ਜਾ ਸਕਦੇ ਹਨ ਪ੍ਰਧਾਨ ਮੰਤਰੀ ਇਮਰਾਨ ਖਾਨ

09/18/2018 5:21:01 PM

ਕਰਾਚੀ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਵਿਚ ਪੁਰਾਣੀ ਵਿਰੋਧੀ ਟੀਮਾਂ ਭਾਰਤ-ਪਾਕਿ ਵਿਚਾਲੇ ਬੁੱਧਵਾਰ ਨੂੰ ਹੋਣ ਵਾਲੇ ਮੈਚ ਨੂੰ ਦੇਖਣ ਲਈ ਸਟੇਡੀਅਮ ਵਿਚ ਮੌਜੂਦ ਰਹਿ ਸਕਦੇ ਹਨ। ਇਮਰਾਨ ਪਾਕਿਸਤਾਨ ਦੇ ਮਹਾਨ ਕ੍ਰਿਕਟਰ ਅਤੇ ਕਪਤਾਨ ਰਹੇ ਹਨ। ਉਹ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁੱਖੀ ਵੀ ਹਨ। ਪਾਕਿਸਤਾਨ ਮੀਡੀਆ ਮੁਤਾਬਕ, ''ਪ੍ਰਧਾਨ ਮੰਤਰੀ ਇਮਰਾਨ ਖਾਨ ਭਾਰਤ ਅਤੇ ਪਾਕਿ ਵਿਚਾਲੇ ਦੁਬਈ 'ਚ ਹੋਣ ਵਾਲੇ ਏਸ਼ੀਆ ਕੱਪ ਮੈਚ ਨੂੰ ਦੇਖਣਗੇ। ਪਾਕਿ ਪ੍ਰਧਾਨ ਮੰਤਰੀ ਆਪਣੀ ਪਹਿਲੇ ਵਿਦੇਸ਼ੀ ਦੌਰੇ 'ਤੇ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਲਈ ਰਵਾਨਾ ਹੋਏ ਹਨ। ਦੋਵਾਂ ਦੇਸ਼ਾਂ ਵਿਚਾਲੇ ਸੰਯੁਕਤ ਅਰਬ ਅਮੀਰਾਤ ਵਿਚ 2006 ਤੋਂ ਬਾਅਦ ਪਹਿਲਾ ਮੁਕਾਬਲਾ ਹੋ ਰਿਹਾ ਹੈ। ਇਮਰਾਨ ਖਾਨ 80 ਦੇ ਦਹਾਕੇ ਦੇ ਮੱਧ ਤੋਂ 90 ਦੇ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿਚ ਪਾਕਿਸਤਾਨੀ ਟੀਮ ਦੇ ਕਪਤਾਨ ਰਹੇ, ਜਦੋਂ ਦੋਵਾਂ ਟੀਮਾਂ ਵਿਚਾਲੇ ਸ਼ਾਰਜਾਹ 'ਚ ਕਈ ਮੈਚ ਖੇਡੇ ਗਏ ਸੀ।


Related News