ਅਨੋਖਾ ਪਿੰਡ : ਜਿੱਥੇ ਹਰ ਵਿਅਕਤੀ ਦੇ ਖਾਤੇ 'ਚ ਹਨ 1.5 ਕਰੋੜ

09/18/2018 5:16:22 PM

ਨਵੀਂ ਦਿੱਲੀ (ਏਜੰਸੀਆਂ) : ਦੁਨੀਆ 'ਚ ਬਹੁਤ ਸਾਰੇ ਅਜਿਹੇ ਦੇਸ਼ ਹਨ ਜਿਨ੍ਹਾਂ ਬਾਰੇ ਸੁਣ ਕੇ ਹੈਰਾਨੀ ਹੁੰਦੀ ਹੈ। ਜੇ ਚੀਨ ਦੀ ਗੱਲ ਕਰੀਏ ਤਾਂ ਇਹ ਦੇਸ਼ ਹਰ ਖੇਤਰ 'ਚ ਅੱਗੇ ਹੈ। ਇਥੋਂ ਦੀ ਟੈਕਨਾਲੋਜੀ ਬਹੁਤ ਅੱਗੇ ਹੈ ਪਰ ਇਸ ਦੇਸ਼ ਦੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਘੱਟ ਨਹੀਂ ਹਨ। ਹਾਲ ਹੀ 'ਚ ਚੀਨ ਦੇ ਇਕ ਪਿੰਡ ਬਾਰੇ ਇਕ ਅਜਿਹੀ ਗੱਲ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਯਕੀਨ ਕਰਨਾ ਮੁਸ਼ਕਲ ਹੈ। ਚੀਨ 'ਚ ਇਕ ਅਜਿਹਾ ਵੀ ਪਿੰਡ ਹੈ, ਜਿਥੇ ਹਰ ਪਰਿਵਾਰ ਕਰੋੜਪਤੀ ਹੈ। ਇਕ ਰਿਪੋਰਟ ਮੁਤਾਬਕ 'ਸੁਪਰ ਵਿਲੇਜ' ਨਾਂ ਦਾ ਇਕ ਪਿੰਡ ਹੈ, ਜਿਥੇ ਹਰ ਵਿਅਕਤੀ ਦੇ ਖਾਤੇ 'ਚ 1.5 ਕਰੋੜ ਤੋਂ ਵੀ ਜ਼ਿਆਦਾ ਰੁਪਏ ਹਨ। ਡੇਲੀਮੇਲ ਦੀ ਰਿਪੋਰਟ ਮੁਤਾਬਕ ਇਸ ਪਿੰਡ 'ਚ ਹਰ ਵਿਅਕਤੀ ਕੋਲ ਆਲੀਸ਼ਾਨ ਘਰ ਅਤੇ ਚਮਕਦੀਆਂ ਗੱਡੀਆਂ ਹਨ।

ਚੀਨ ਦੇ ਜਿਆਂਗਸੂ ਪ੍ਰਾਵਿਨਸ ਦੇ ਵਾਕਸ਼ੀ ਪਿੰਡ ਨੂੰ ਦੁਨੀਆ ਦਾ ਸਭ ਤੋਂ ਅਮੀਰ ਪਿੰਡ ਕਿਹਾ ਜਾਂਦਾ ਹੈ। ਇਹ ਪਿੰਡ ਚੀਨ ਦੇ 'ਸੁਪਰ ਵਿਲੇਜ' ਦੇ ਨਾਂ ਨਾਲ ਦੁਨੀਆ ਭਰ 'ਚ ਮਸ਼ਹੂਰ ਹੈ। ਇਸ ਬਾਰੇ ਦੱਸਿਆ ਜਾਂਦਾ ਹੈ ਕਿ ਇਸ ਪਿੰਡ 'ਚ ਹੈਲੀਕਾਪਟਰ, ਟੈਕਸੀ ਅਤੇ ਥੀਮ ਪਾਰਕ ਵੀ ਮੌਜੂਦ ਹਨ। ਇਸ ਪਿੰਡ 'ਚ ਰੌਸ਼ਨੀ ਨਾਲ ਚਮਕਦੀਆਂ ਸੜਕਾਂ ਅਤੇ ਆਸਮਾਨ 'ਚ ਉਡਾਣ ਭਰਦੇ ਹੈਲੀਕਾਪਟਰ ਦਿਖਾਈ ਦੇਣਾ ਆਮ ਗੱਲ ਹੈ। 
 


Related News