ਪਿਊਸ਼ ਗੋਇਲ ਬੋਲੇ, ਹੁਣ ਰੇਲਵੇ ਦੇ ਹਸਪਤਾਲਾਂ ''ਚ ਵੀ ਲੱਗਣਗੇ CCTV ਅਤੇ WiFi

09/18/2018 5:02:42 PM

ਨਵੀਂ ਦਿੱਲੀ— ਰੇਲਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਨਾ ਸਿਰਫ ਰੇਲਵੇ ਸਟੇਸ਼ਨਾਂ ਅਤੇ ਡਿੱਬਿਆਂ ਸਗੋਂ ਰੇਲਵੇ ਹਸਪਤਾਲਾਂ 'ਚ ਵੀ ਸਵੱਛਤਾ ਅਤੇ ਸੁਰੱਖਿਆ ਦੀ ਨਿਗਰਾਨੀ ਸੀਸੀਟੀਵੀ ਕੈਮਰਿਆਂ ਦੇ ਜ਼ਰੀਏ ਕੀਤੀ ਜਾਵੇਗੀ। ਨਾਲ ਹੀ ਰੋਗੀਆਂ ਨੂੰ ਬਿਹਤਰ ਦੇਖਭਾਲ ਲਈ ਹਸਪਤਾਲ ਪਰਿਸਰਾਂ 'ਚ ਵਾਈਫਾਈ ਸੁਵਿਧਾ ਮੁਹੱਈਆਂ ਕਰਾਈ ਜਾਵੇਗੀ। ਡਿਵੀਜ਼ਨਲ ਅਤੇ ਜੋਨਲ ਰੇਲਵੇ ਹਸਪਤਾਲਾਂ ਨੂੰ ਪ੍ਰਾਥਮਿਕਤਾ ਦੇ ਆਧਾਰ 'ਤੇ ਸੀਸੀਟੀਵੀ ਕੈਮਰੇ ਲਗਾਉਣ ਲਈ ਇਸ ਸਾਲ ਦੇ ਅੰਤ ਤਕ ਦਾ ਸਮਾਂ ਦਿੱਤਾ ਗਿਆ ਹੈ। ਗੋਇਲ ਨੇ ਸੋਮਵਾਰ ਨੂੰ ਉੱਤਰੀ ਰੇਲਵੇ ਸੈਂਟਰਲ ਹਸਪਤਾਲ ਦਾ ਦੌਰਾ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ 29 ਅਗਸਤ ਨੂੰ ਰੇਲਵੇ ਦੀ ਸਿਹਤ ਸੇਵਾ ਪ੍ਰਣਾਲੀ ਦੀ ਵਿਸਤ੍ਰਿਤ ਸਮੀਖਿਆ ਕੀਤੀ ਸੀ।
ਰੇਲਵੇ ਬੋਰਡ ਨੇ 14 ਸਤੰਬਰ ਨੂੰ ਸਾਰੇ ਜੋਨੋਂ ਦੇ ਮਹਾ ਪ੍ਰਬੰਧਕਾਂ ਨੂੰ ਭੇਜੇ ਨਿਰਦੇਸ਼ਾਂ 'ਚ ਇਹ ਸੁਨਿਸ਼ਚਿਤ ਕਰਨ ਨੂੰ ਕਿਹਾ ਕਿ ਇਹ ਪ੍ਰਣਾਲੀਆਂ ਲਾਗੂ ਹੋਣ। ਦੇਸ਼ 'ਚ ਰੇਲਵੇ ਦੇ ਕੁੱਲ 125 ਹਸਪਤਾਲ ਹੈ। ਬੋਰਡ ਨੇ ਕਿਹਾ ਕਿ ਡਾਕਟਰਾਂ ਅਤੇ ਮਰੀਜ਼ਾਂ ਨੂੰ ਮੈਡੀਕਲ ਰਿਕਾਰਡ ਦਾ ਆਦਾਨ-ਪ੍ਰਦਾਨ ਕਰਨ, ਸੰਪਰਕ 'ਚ ਆਸਾਨੀ, ਟੈਲੀ-ਵੀਡੀਓ ਚੈਟ, ਰੋਗੀਆਂ ਦੀ ਬਿਹਤਰ ਦੇਖਭਾਲ ਲਈ ਹੋਰਾਂ ਕੇਂਦਰਾਂ 'ਚ ਮਾਹਿਰਾਂ ਦੇ ਨਾਲ ਕਾਨਫਰੰਸ ਲਈ ਵਾਈਫਾਈ ਕਨੈਕਸ਼ਨ ਦਿੱਤਾ ਜਾਵੇਗਾ। ਰੇਲਵੇ ਜੋਨੋ ਅਤੇ ਡਿਵੀਜ਼ਨਾਂ ਨੂੰ ਕੰਮ ਪੂਰਾ ਕਰਨ ਲਈ 31 ਦਸੰਬਰ ਤਕ ਦਾ ਸਮਾਂ ਦਿੱਤਾ ਗਿਆ। ਗੋਇਲ ਨੇ ਰੇਲ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਤੋਂ ਹੀ ਰੇਲਵੇ ਸਟੇਸ਼ਨਾਂ 'ਤੇ ਸੀਸੀਟੀਵੀ ਕੈਮਰੇ ਲਗਾਏ ਜਾਣ ਅਤੇ ਵਾਈਫਾਈ ਕਨੈਕਸ਼ਨ ਮੁਹੱਈਆਂ ਕਰਵਾਉਣ 'ਤੇ ਜ਼ੋਰ ਦਿੱਤਾ ਗਿਆ ਹੈ।

 


Related News