ਸ਼ਿਓਮੀ Mi Mix 2S ਤੇ Mi 8 ਲਈ ਉਪਲੱਬਧ ਹੋਇਆ MIUI 10 ਗਲੋਬਲ ਸਟੇਬਲ ਰਿਕਵਰੀ ROM

09/18/2018 4:53:54 PM

ਗੈਜੇਟ ਡੈਸਕ— MIUI 10 ਨੂੰ ਚੀਨ 'ਚ ਸਟੇਬਲ ਰੌਮ ਤੋਂ ਬਾਅਦ ਸ਼ਿਓਮੀ ਨੇ ਹੁਣ MIUI 10 ਗਲੋਬਲ ਸਟੇਬਲ ਰਿਕਵਰੀ ਰੌਮ ਨੂੰ Mi Mix 2S ਅਤੇ Mi 8 ਡਿਵਾਈਸ ਲਈ ਜਾਰੀ ਕਰ ਦਿੱਤਾ ਹੈ। ਸ਼ਿਓਮੀ ਆਪਣੇ ਡਿਵਾਈਸ ਨੂੰ ਇੰਟਰਨੈਸ਼ਨਲ ਪਲੇਟਫਾਰਮ 'ਤੇ MIUI ਗਲੋਬਲ ਰੌਮ 'ਤੇ ਪੇਸ਼ ਕਰਦੀ ਹੈ। ਉਥੇ ਹੀ ਹੁਣ XDA-Developers 'ਤੇ ਸਾਹਮਣੇ ਆਈ ਜਾਣਕਾਰੀ ਮੁਤਾਬਕ, ਸ਼ਿਓਮੀ Mi Mix 2S ਅਤੇ Xiaomi Mi 8 ਡਿਵਾਈਸ 'ਤੇ MIUI 10 ਗਲੋਬਲ ਸਟੇਬਲ ਰੌਮ ਡਾਊਨਲੋਡ ਲਈ ਉਪਲੱਬਧ ਹੈ। MIUI 10 ਗਲੋਬਲ ਸਟੇਬਲ ਰੌਮ ਐਂਡਰਾਇਡ 8 ਓਰੀਓ 'ਤੇ ਆਧਾਰਿਤ ਹੈ।

ਸ਼ਿਓਮੀ ਨੇ MIUI 10 ਚਾਈਨੀਜ਼ ਵਰਜਨ ਨੂੰ ਮਈ 'ਚ ਲਾਂਚ ਕੀਤਾ ਸੀ। ਉਥੇ ਹੀ MIUI 10 ਗਲੋਬਲ ਨੂੰ ਇਸ ਸਾਲ ਜੂਨ 'ਚ ਲਾਂਚ ਕੀਤਾ ਗਿਆ ਸੀ। ਇਸ ਤੋਂ ਇਲਾਵਾ ਅਗਸਤ 'ਚ ਸ਼ਿਓਮੀ ਨੇ ਚਾਈਨੀਜ਼ ਅਤੇ ਗਲੋਬਲ ਬੀਟਾ ਰੌਮ ਐਂਡਰਾਇਡ ਪਾਈ ਨੂੰ Mi Mix 2S ਲਈ ਜਾਰੀ ਕੀਤਾ ਸੀ। ਇਸ ਤੋਂ ਇਲਾਵਾ ਇਸ ਵਿਚ ਸਤੰਬਰ ਸਕਿਓਰਿਟੀ ਪੈਚ ਵੀ ਸ਼ਾਮਲ ਹੈ।

ਕੁਝ ਸਮਾਂ ਪਹਿਲਾਂ ਸਾਹਮਣੇ ਆਈ ਰਿਪੋਰਟ ਮੁਤਾਬਕ 1ndroid ੯ Pie ਬੇਸਡ MIUI 10 ਪਬਲਿਕ ਬੀਟਾ ਡਿਵੈੱਲਪਰ ਵਰਜਨ ਨੂੰ ਮੀ ਮਿਕਸ 2 ਐੱਸ ਲਈ ਜਾਰੀ ਕੀਤਾ ਗਿਆ ਸੀ। ਐਂਡਰਾਇਡ 9 ਪਾਈ ਬੇਸਡ MIUI 10 8.9.7 ਪਬਲਿਕ ਬੀਟਾ ਅਪਡੇਟ ਨੂੰ ਸ਼ਿਓਮੀ ਮੀ ਮਿਕਸ 2 ਐੱਸ ਲਈ ਜਾਰੀ ਕਰ ਦਿੱਤਾ ਗਿਆ ਹੈ।


Related News