ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

09/18/2018 4:51:17 PM

ਮਾਨਸਾ (ਅਮਰਜੀਤ)—ਮਾਨਸਾ ਜ਼ਿਲੇ ਦੇ ਕਸਬਾ ਬੁਢਲਾਡਾ 'ਚ 55 ਸਾਲਾ ਹਰਜਿੰਦਰ ਸਿੰਘ ਨਾਮੀ ਕਿਸਾਨ ਨੇ ਕਰਜ਼ ਦੇ ਚਲਦੇ ਗਲੇ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਮ੍ਰਿਤਕ ਕਿਸਾਨ ਸਾਢੇ 4 ਏਕੜ ਜ਼ਮੀਨ ਦਾ ਮਾਲਕ ਸੀ, ਜਿਸ 'ਤੇ ਬੈਂਕ ਅਤੇ ਆੜ੍ਹਤੀਆਂ ਦਾ 27 ਲੱਖ ਰੁਪਏ ਦਾ ਕਰਜ਼ਾ ਸੀ। ਮ੍ਰਿਤਕ ਕਿਸਾਨ ਦੇ ਕੋਲ ਵਕਫ ਬੋਰਡ ਵੀ ਜ਼ਮੀਨ ਠੇਕੇ 'ਤੇ ਸੀ। ਵਕਫ ਬੋਰਡ ਦੀ ਜ਼ਮੀਨ ਦੇ ਪੈਸੇ ਭਰਨ ਲਈ ਨੋਟਿਸ ਵੀ ਆਇਆ ਸੀ, ਜਿਸ ਨੂੰ ਲੈ ਕੇ ਕਿਸਾਨ ਕਾਫੀ ਪਰੇਸ਼ਾਨ ਰਹਿ ਰਿਹਾ ਸੀ। ਮ੍ਰਿਤਕ ਕਿਸਾਨ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਦੋ ਪੁੱਤਰਾਂ ਨੂੰ ਕਰਜ਼ੇ ਦੀ ਮਾਰ ਹੇਠ ਛੱਡ ਗਿਆ ਹੈ।


Related News