ਪੰਜਾਬ ਸਰਕਾਰ ਨਸ਼ੇ ਨੂੰ ਜੜੋਂ ਖਤਮ ਕਰਨ ਲਈ ਵਚਨਬੱਧ-ਕਾਕਾ ਰਣਦੀਪ ਸਿੰਘ

09/18/2018 4:53:36 PM

ਨਾਭਾ (ਜਗਨਾਰ)—ਜਦੋਂ ਤੋਂ ਪੰਜਾਬ ਅੰਦਰ ਕਾਂਗਰਸ ਪਾਰਟੀ ਨੇ ਕੈ: ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਅਗਵਾਈ ਵਿੱਚ ਸਰਕਾਰ ਬਣਾਈ ਹੈ, ਨਸ਼ਾ ਲਗਭਗ ਖਤਮ ਹੋਣ ਦੇ ਬਰਾਬਰ ਹੈ ਅਤੇ ਸਰਕਾਰ ਇਸ ਲਾਹਨਤ ਨੂੰ ਜਲਦ ਤੋਂ ਜਲਦ ਜੜੋਂ ਖਤਮ ਕਰਨ ਲਈ ਵਚਨਬੱਧ ਹੈ। ਇਹ ਵਿਚਾਰ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਨੇ ਨੇੜਲੇ ਪਿੰਡ ਘਨੁੜਕੀ ਵਿਖੇ ਜਗਬਾਣੀ ਨਾਲ ਗੱਲ ਕਰਦਿਆਂ ਕਹੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਨੌਜਵਾਨਾਂ ਨੂੰ ਵੱਡੀ ਪੱਧਰ ਤੇ ਰੁਜਾਗਰ ਮੁਹੱਈਆ ਕਰਵਾਏ ਜਾ ਰਹੇ ਹਨ ਉਥੇ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਸੂਬੇ ਦੀ ਜਨਤਾ ਨਾਲ ਕੀਤੇ ਗਏ ਵਾਅਦੇ ਅਨੁਸਾਰ ਅਨੇਕਾਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜੋ ਕਿ ਪਿਛਲੀ ਸਰਕਾਰ ਵੱਲੋਂ ਨਾਂਹ ਦੇ ਬਰਾਬਰ ਸਨ। ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸੂਬੇ ਦਾ ਬਿਨਾਂ ਪੱਖਪਾਤ ਰਿਕਾਰਡ ਤੋੜ ਵਿਕਾਸ ਕਰਵਾਇਆ ਜਾ ਰਿਹਾ ਹੈ, ਜੋ ਨਿਰੰਤਰ ਜਾਰੀ ਰਹੇਗਾ। ਬਾਬਾ ਸੁਰਜੀਤ ਸਿੰਘ ਘਨੁੜਕੀ ਵਾਲਿਆਂ ਵੱਲੋਂ ਕਾਕਾ ਰਣਦੀਪ ਸਿੰਘ ਨਾਭਾ ਨੂੰ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਜੈਬ ਸਿੰਘ ਚਾਨੀ, ਜਸਮੀਤ ਸਿੰਘ ਰਾਜਾ, ਰਾਜਿੰਦਰ ਸਿੰਘ ਬਿੱਟੂ, ਮਹਿੰਦਰ ਪਜਨੀ, ਅਰਵਿੰਦ ਸਿੰਗਲਾ, ਹੈਪੀ ਸੂਦ, ਸਾ. ਸਰਪੰਚ ਗੁਰਚਰਨ ਸਿੰਘ ਦੁਲੱਦੀ, ਸਿਆਸੀ ਸਕੱਤਰ ਰਾਮ ਕ੍ਰਿਸਨ ਭੱਲਾ, ਕੁਲਵਿੰਦਰ ਸਿੰਘ ਨਾਭਾ , ਸਰਨ ਭੱਟੀ, ਹਰਬੰਸ ਸਿੰਘ ਥੂਹੀ, ਬਲਵੰਤ ਸਿੰਘ ਜੀਤ ਰਾਜਗੜ੍ਹ ਆਦਿ ਤੋਂ ਇਲਾਵਾ ਹੋਰ ਵੀ ਪਿੰਡ ਵਾਸੀ ਮੌਜੂਦ ਸਨ।


Related News