BMW ਨੇ ਆਪਣੀ ਆਟੋਨੋਮਸ ਕਨਸੈਪਟ SUV ਦਾ ਕੀਤਾ ਖੁਲਾਸਾ

09/18/2018 4:44:03 PM

ਜਲੰਧਰ-ਕਾਰ ਨਿਰਮਾਤਾ ਕੰਪਨੀ ਬੀ. ਐੱਮ. ਡਬਲਿਊ (BMW) ਨੇ ਆਪਣੀ ਪਹਿਲੀ ਆਲ-ਇਲੈਕਟ੍ਰੋਨਿਕ ਐਡਵਾਂਸਡ ਆਟੋਨੋਮਸ ਐੱਸ. ਯੂ. ਵੀ. BMW Vision iNEXT ਦਾ ਖੁਲਾਸਾ ਕਰ ਦਿੱਤਾ ਹੈ। ਇਹ ਕਨਸੈਪਟ ਐੱਸ. ਯੂ. ਵੀ. ਪੂਰੀ ਤਰ੍ਹਾਂ ਆਟੋਮੈਟਿਕ, ਐਮਸ਼ਿਨ ਫ੍ਰੀ ਅਤੇ ਫੁੱਲੀ ਕੁਨੈਕੁਟਿਡ ਹੈ। ਇਸ ਕਨਸੈਪਟ ਐੱਸ. ਯੂ. ਵੀ. ਨੂੰ ਪੇਸ਼ ਕਰਦੇ ਹੋਏ ਕੰਪਨੀ ਦੇ ਚੇਅਰਮੈਨ ਹੇਰਾਲਡ ਕਰੂਗਰ ਨੇ ਕਿਹਾ ਹੈ, '' Vision iNEXT ਨਵੇਂ ਦੌਰ ਦੀ ਗੱਡੀ ਚਲਾਉਣ ਦਾ ਅਸਲੀ ਮਜ਼ਾ ਦੇਵੇਗੀ। ਇਸ ਨੂੰ 2021 'ਚ ਲਾਂਚ ਕੀਤੀ ਜਾ ਸਕਦੀ ਹੈ।

PunjabKesari

ਫੀਚਰਸ-
ਇਸ ਦਾ ਸਾਈਜ਼ ਕੰਪਨੀ ਦੀ X5 ਦੇ ਬਰਾਬਰ ਹੈ ਪਰ ਇਸ 'ਚ ਜ਼ਿਆਦਾ ਕੈਬਿਨ ਸਪੇਸ ਮਿਲੇਗੀ। ਦੂਜੇ ਇਲੈਕਟ੍ਰੋਨਿਕ ਵਾਹਨਾਂ ਵਾਂਗ ਇਸ 'ਚ ਬੈਟਰੀ ਨੂੰ ਐੱਸ. ਯੂ. ਵੀ. ਦੇ ਫਿਲੋਰ ਦੇ ਹੇਠਲੇ ਪਾਸੇ ਦਿੱਤਾ ਗਿਆ ਹੈ ਤਾਂ ਕਿ ਕੈਬਿਨ 'ਚ ਜ਼ਿਆਦਾ ਸਪੇਸ ਮਿਲ ਸਕੇ। ਐਕਸਟੀਰੀਅਰ ਦੀ ਗੱਲ ਕਰੀਏ ਤਾਂ ਇਸ 'ਚ ਨਵਾਂ ਫਰੰਟ ਡਿਜ਼ਾਈਨ ਦਿੱਤਾ ਗਿਆ ਹੈ। ਇਸ 'ਚ ਵੱਡੀ ਇੰਟਰਲਿੰਕਡ ਕਿਡਨੀ ਗ੍ਰਿਲ ਦਿੱਤੀ ਗਈ ਹੈ। ਇਸ 'ਚ ਕਈ ਸੈਂਸਰ ਲੱਗੇ ਹਨ। 

PunjabKesari

ਕਨਸੈਪਟ ਐੱਸ. ਯੂ. ਵੀ. 'ਚ ਗਲਾਸ ਦੀ ਕਾਫੀ ਵਰਤੋਂ ਕੀਤੀ ਗਈ ਹੈ।ਇਸ ਦੇ ਟਾਪ 'ਤੇ ਅੱਧ ਦੂਰੀ ਤੱਕ ਗਲਾਸ ਦਿੱਤਾ ਗਿਆ ਹੈ। ਇਸ ਤੋਂ ਗੱਡੀ 'ਚ ਬੈਠੇ ਲੋਕਾਂ ਨੂੰ ਬਾਹਰ ਦਾ ਸ਼ਾਨਦਾਰ ਲੁੱਕ ਮਿਲੇਗਾ। ਇਸ 'ਚ ਦੋ ਆਪੋਜ਼ਿੰਗ ਡੋਰ ਲੱਗੇ ਹੋਏ ਹਨ। ਇਸ ਦਾ ਲੁੱਕ ਬਿਲਕੁਲ ਫਿਊਚਰਸਟਿੱਕ ਵਰਗਾ ਲੱਗਦਾ ਹੈ। ਇਸ ਐੱਸ. ਯੂ. ਵੀ. 'ਚ ਚਾਰ ਲੋਕਾਂ ਦੇ ਬੈਠਣ ਦੀ ਜਗ੍ਹਾਂ ਹੋਵੇਗੀ। ਡੈਸ਼ਬੋਰਡ 'ਤੇ ਜ਼ਿਆਦਾ ਕੰਟਰੋਲ ਨਹੀਂ ਦਿੱਤਾ ਗਿਆ ਹੈ। ਡੈਸ਼ਬੋਰਡ 'ਚ ਵੱਡੀ ਡਿਜੀਟਲ ਡਿਸਪਲੇਅ ਅਤੇ ਡਰਾਈਵਰ ਦੇ ਸਾਹਮਣੇ ਛੋਟੀ ਡਿਸਪਲੇਅ ਮੌਜੂਦ ਹੈ। ਡਰਾਈਵਰ ਅਤੇ ਪੈਸੰਜ਼ਰ ਵਿਚਕਾਰ ਜਗ੍ਹਾ ਫਲੋਟਿੰਗ ਟੇਬਲ ਵਰਗੀ ਸਟ੍ਰਕਚਰ ਦਿੱਤੀ ਗਈ ਹੈ, ਜੋ ਰੀਅਰ ਸੀਟ ਤੱਕ ਹੈ।

PunjabKesari

ਖਾਸ ਗੱਲ ਇਹ ਹੈ ਕਿ ਇਸ 'ਚ ਰੀਅਰ ਸੀਟ ਫੈਬਰਿਕ 'ਚੇ ਕੁਝ ਇੰਟੈਲੀਜੈਂਟ ਕੰਟਰੋਲ ਦਿੱਤੇ ਗਏ ਹਨ, ਜਿਸ ਤੋਂ ਕਾਰ ਦੇ ਇੰਟੀਰੀਅਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਹੁਣ ਤੱਕ ਕੰਪਨੀ ਨੇ ਇਸ ਦੀ ਟੈਕਨੀਕਲ ਡਿਟੇਲ ਜਾਰੀ ਨਹੀਂ ਕੀਤੀ ਹੈ। ਇਸ ਤੋਂ ਇਲਾਵਾ ਕਨਸੈਪਟ iX3 ਵਾਲੀ ਬੈਟਰੀ ਦਿੱਤੀ ਜਾ ਸਕਦੀ ਹੈ। ਇਸ ਕਾਰ ਨੂੰ ਆਟੋ ਚਾਈਨਾ 2018 'ਚ ਪੇਸ਼ ਕੀਤਾ ਗਿਆ ਸੀ।


Related News