ਇਸ ਬੱਚੇ ਲਈ ਸਤੰਬਰ ''ਚ ਮਨਾਈ ਜਾਵੇਗੀ ਕ੍ਰਿਸਮਸ, ਵਜ੍ਹਾ ਕਰ ਦੇਵੇਗੀ ਭਾਵੁਕ

09/18/2018 4:43:33 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਸਿਨਸਿਨਾਟੀ ਸ਼ਹਿਰ ਦੇ ਇਕ ਛੋਟੇ ਜਿਹੇ ਕਸਬੇ ਵਿਚ ਇਨੀਂ ਦਿਨੀਂ ਕ੍ਰਿਸਮਸ ਮਨਾਉਣ ਦੀ ਤਿਆਰੀ ਚੱਲ ਰਹੀ ਹੈ। 25 ਦਸੰਬਰ ਆਉਣ ਵਿਚ ਹਾਲੇ 3 ਮਹੀਨੇ ਤੋਂ ਵਧੇਰੇ ਸਮਾਂ ਬਾਕੀ ਹੈ ਪਰ ਕਸਬੇ ਦੇ ਲੋਕ ਘਰਾਂ ਦੇ ਬਾਹਰ ਕ੍ਰਿਸਮਸ ਟ੍ਰੀ ਸਜਾਉਣ ਅਤੇ ਇਸ ਸਬੰਧੀ ਹੋਰ ਦੂਜੀਆਂ ਤਿਆਰੀਆਂ ਵਿਚ ਬਿੱਜੀ ਹਨ। ਅਸਲ ਵਿਚ ਇਹ ਸਭ ਕੁਝ 2 ਸਾਲਾ ਬੱਚੇ ਨੂੰ ਖੁਸ਼ੀ ਦੇਣ ਲਈ ਕੀਤਾ ਜਾ ਰਿਹਾ ਹੈ ਜੋਕਿ ਕੈਂਸਰ ਜਿਹੀ ਬੀਮਾਰੀ ਨਾਲ ਪੀੜਤ ਹੈ ਅਤੇ ਉਸ ਕੋਲ ਹੁਣ ਜ਼ਿਆਦਾ ਸਮਾਂ ਨਹੀਂ ਬਚਿਆ।

ਹੁਣ ਸਿਰਫ ਇਕ ਮਹੀਨੇ ਦਾ ਮਹਿਮਾਨ

PunjabKesari
2 ਸਾਲਾ ਬ੍ਰਾਡੀ ਐਲਨ ਨੂੰ ਬ੍ਰੇਨ ਕੈਂਸਰ ਹੈ ਅਤੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ। ਐਲਨ ਦਾ ਡਾਕਟਰੀ ਇਲਾਜ ਹੁਣ ਬੰਦ ਕਰ ਦਿੱਤਾ ਗਿਆ ਹੈ। ਉਸ ਕੋਲ ਸਿਰਫ 1 ਮਹੀਨੇ ਦਾ ਹੀ ਸਮਾਂ ਬਚਿਆ ਹੈ। ਪਰਿਵਾਰ ਨੇ ਉਸ ਨਾਲ ਖੁਸ਼ੀਆਂ ਮਨਾਉਣ ਲਈ ਕ੍ਰਿਸਮਸ ਮਨਾਉਣ ਦੀ ਸੋਚੀ ਅਤੇ ਹੌਲੀ-ਹੌਲੀ ਫਿਰ ਪੂਰਾ ਕਸਬਾ ਬੱਚੇ ਦੀ ਖੁਸ਼ੀ ਲਈ ਕ੍ਰਿਸਮਸ ਮਨਾਉਣ ਲਈ ਤਿਆਰ ਹੋ ਗਿਆ। 2 ਸਾਲਾ ਐਲਨ ਦੀ ਖੁਸ਼ੀ ਲਈ 23 ਸਤੰਬਰ ਨੂੰ ਕ੍ਰਿਸਮਸ ਪਰੇਡ ਵੀ ਕੱਢੀ ਜਾਵੇਗੀ। 

PunjabKesari

ਐਲਨ ਦੇ ਮਾਤਾ-ਪਿਤਾ ਦਾ ਕਹਿਣਾ ਹੈ,''ਉਸ ਦੀ ਤਬੀਅਤ ਖਰਾਬ ਹੁੰਦੀ ਦੇਖ ਕੇ ਅਸੀਂ ਉਸ ਨੂੰ ਡਾਕਟਰ ਕੋਲ ਲੈ ਗਏ। ਡਾਕਟਰਾਂ ਨੇ ਸਾਨੂੰ ਉਸ ਦੀ ਗੰਭੀਰ ਬੀਮਾਰੀ ਬਾਰੇ ਦੱਸਿਆ ਅਤੇ ਕਿਹਾ ਕਿ ਉਹ ਜ਼ਿਆਦਾ ਦਿਨ ਜਿਉਂਦਾ ਨਹੀਂ ਰਹੇਗਾ। ਅਸੀਂ ਇਸ ਸਦਮੇ ਨੂੰ ਸਹਿਣ ਨਹੀਂ ਕਰ ਪਾ ਰਹੇ ਹਾਂ ਪਰ ਅਸੀਂ ਚਾਹੁੰਦੇ ਹਾਂ ਕਿ ਉਸ ਦੀ ਜ਼ਿੰਦਗੀ ਦੇ ਬਚੇ ਹੋਏ ਦਿਨ ਯਾਦਗਾਰ ਤਰੀਕੇ ਨਾਲ ਖੁਸ਼ੀ-ਖੁਸ਼ੀ ਮਨਾਈਏ।'' ਉੱਧਰ ਕਸਬੇ ਦੇ ਲੋਕਾਂ ਨੇ ਐਲਨ ਨੂੰ ਕ੍ਰਿਸਮਸ ਗਿਫਟ ਅਤੇ ਕਾਰਡ ਵੀ ਦਿੱਤੇ ਹਨ। ਐਲਨ ਦੇ ਪਿਤਾ ਟਰੱਕ ਡਰਾਈਵਰ ਹਨ। ਉਨ੍ਹਾਂ ਨੇ ਦੱਸਿਆ ਕਿ ਉਸ ਦੀ ਬੀਮਾਰੀ ਬਾਰੇ ਪਤਾ ਲੱਗਣ ਮਗਰੋਂ ਹੁਣ ਉਹ ਹਰ ਵੇਲੇ ਉਸ ਨਾਲ ਰਹਿਣਾ ਚਾਹੁੰਦੇ ਹਨ ਅਤੇ ਇਸ ਲਈ ਉਹ ਕੰਮ 'ਤੇ ਨਹੀਂ ਜਾ ਰਹੇ।


Related News