ਹੁਣ ਅਸਲਾ ਲਾਇਸੈਂਸ ਵੀ ਹੋਣਗੇ ਆਧਾਰ ਕਾਰਡ ਨਾਲ ਲਿੰਕ

09/18/2018 4:28:14 PM

ਨਵਾਂਸ਼ਹਿਰ (ਮਨੋਰੰਜਨ)— ਹੁਣ ਸਰਕਾਰ ਅਸਲਾ ਲਾਇਸੈਂਸ ਨੂੰ ਵੀ ਆਧਾਰ ਕਾਰਡ ਨਾਲ ਲਿੰਕ ਕਰਨ ਜਾ ਰਹੀ ਹੈ। ਇਹ ਕੰਮ ਕ੍ਰਾਈਮ ਐਂਡ ਕ੍ਰਿਮੀਨਲ ਟ੍ਰੈਕਿੰਗ ਨੈੱਟਵਰਕਿੰਗ ਸਿਸਟਮ ਨਾਲ ਕੀਤਾ ਜਾ ਰਿਹਾ ਹੈ।
ਪੁਲਸ ਸੂਤਰਾਂ ਦੇ ਅਨੁਸਾਰ ਲਾਇਸੈਂਸ ਧਾਰਕ  ਦਾ ਲਾਇਸੈਂਸ ਜਦੋਂ ਲੋਕਲ ਪ੍ਰਸ਼ਾਸਨ ਬਣਾਉਂਦਾ ਹੈ ਤਾਂ ਉਸ ਦਾ ਰਿਕਾਰਡ ਪ੍ਰਸ਼ਾਸਨ ਦੇ ਕੋਲ ਮੌਜੂਦ ਹੁੰਦਾ ਹੈ। ਉਸ ਸਮੇਂ ਧਾਰਕ ਨੂੰ ਇਕ ਯੂ.ਆਈ.ਡੀ. ਨੰਬਰ ਦਿੱਤਾ ਜਾਂਦਾ ਹੈ। ਜੋ ਕਿ ਕੇਵਲ ਉਸੇ ਦਾ ਹੁੰਦਾ ਹੈ। ਇਸ ਯੂ.ਆਈ.ਡੀ. ਨੰਬਰ ਨੂੰ ਹੁਣ ਲੋਕਲ ਪੁਲਸ  ਆਧਾਰ ਕਾਰਡ ਨਾਲ ਲਿੰਕ ਕਰ ਕੇ ਡਾਟਾ ਫੀਡ ਕਰ ਰਹੀ ਹੈ। ਸਾਰਾ ਡਾਟਾ ਲਿੰਕ ਹੋਣ ਦੇ ਬਾਅਦ ਪੁਲਸ ਨੂੰ ਜਲਦ ਪਤਾ ਲੱਗ ਸਕੇਗਾ ਕਿ ਕਿਹੜਾ ਹਥਿਆਰ ਕਿਸ ਦੇ ਨਾਮ 'ਤੇ ਹੈ। ਅਜਿਹੇ ਵਿਚ ਪੁਲਸ ਨੂੰ ਫਾਇਰ ਕਰਨ ਵਾਲੇ ਤੱਕ ਪਹੁੰਚਣ ਵਿਚ ਆਸਾਨੀ ਹੋਵੇਗੀ। 

ਇਹ ਡਾਟਾ ਕੀਤਾ ਜਾ ਰਿਹੈ ਇਕੱਠਾ
1.ਯੂ.ਆਈ.ਡੀ. ਨੰਬਰ
2.ਅਸਲਾ ਲਾਇਸੈਂਸ ਧਾਰਕ ਦਾ ਨਾਮ ਤੇ ਪਤਾ
3.ਉਸ ਦੇ ਕੋਲ ਕਿੰਨੇ ਹਥਿਆਰ ਹਨ 
4.ਇਹ ਹਥਿਆਰ ਉਸ ਨੇ ਕਦੋਂ, ਕਿਥੋਂ  ਤੇ ਕਿੰਨੇ ਵਿਚ ਖਰੀਦਿਆ 
5.ਇਕ ਧਾਰਕ ਦੇ ਕੋਲ ਇਕ ਹਥਿਆਰ ਹੈ ਜਾਂ ਜ਼ਿਆਦਾ
6.ਹਥਿਆਰ ਦੇ ਉਪਰ ਅੰਕਿਤ ਨੰਬਰ 
7.ਅਸਲਾ ਲਾਇਸੈਂਸ ਬਣਾਉਣ ਦੇ  ਸਮੇਂ ਕਿਹੜੇ ਕਾਗਜ਼ਾਤ ਪਰੂਫ ਵਜੋਂ ਲਾਏ ਗਏ ਹਨ ਆਦਿ।
 


Related News