ਇਨ੍ਹਾਂ ਸ਼ਾਨਦਾਰ ਫੀਚਰਸ ਨਾਲ ਲਾਂਚ ਹੋਈ Huami Amazfit Verge ਸਮਾਰਟਵਾਚ

09/18/2018 4:18:46 PM

ਗੈਜੇਟ ਡੈਸਕ— ਸ਼ਿਓਮੀ ਨੇ Huami ਬ੍ਰਾਂਡ ਤਹਿਤ ਆਪਣੇ ਵਿਅਰੇਬਲ ਪ੍ਰੋਡਕਟ ਨੂੰ ਵਧਾਉਂਦੇ ਹੋਏ ਇਕ ਨਵੀਂ ਸਮਾਰਟਵਾਚ ਲਾਂਚ ਕੀਤੀ ਹੈ। ਇਸ ਸਮਾਰਟਵਾਚ ਨੂੰ Amazfit Verge ਨਾਂ ਨਾਲ ਪੇਸ਼ ਕੀਤਾ ਗਿਆ ਹੈ। ਨਵੀਂ ਸਮਾਰਟਵਾਚ 'ਚ ਰਾਊਂਡ ਅਮੋਲੇਡ ਡਿਸਪਲੇਅ ਹੈ ਅਤੇ ਇਹ ਆਈ.ਪੀ. 68 ਸਰਟੀਫਾਈਡ ਹੈ। ਇਸ ਤੋਂ ਇਲਾਵਾ ਇਸ ਵਾਚ ਨੂੰ ਇਕ ਵਾਰ ਫੁੱਲ ਚਾਰਜ ਕਰਨ 'ਤੇ ਇਹ 5 ਦਿਨ ਦੀ ਬੈਟਰੀ ਲਾਈਫ ਦਿੰਦੀ ਹੈ।

Amazfit Verge ਦੀ ਕੀਮਤ
Huami Amazfit Verge ਨੂੰ ਕੰਪਨੀ ਨੇ ਚੀਨ 'ਚ ਲਾਂਚ ਕੀਤਾ ਹੈ। ਇਸ ਸਮਾਰਟਵਾਚ ਦੀ ਕੀਮਤ CNY 799 (ਕਰੀਬ 8,400 ਰੁਪਏ) ਹੈ। ਉਥੇ ਹੀ ਚੀਨ ਦੇ ਗਾਹਕ ਇਸ ਨੂੰ JD.Com ਅਤੇ Tmall ਤੋਂ ਤਿੰਨ ਕਲਰ ਆਪਸ਼ਨ ਮੂਨਲਾਈਟ ਵਾਈਟ, ਸਕਾਈ ਗ੍ਰੇ ਅਤੇ ਟਵਿਲਾਈਟ ਬਲਿਊ 'ਚ ਖਰੀਦ ਸਕਣਗੇ।

PunjabKesari

Huami Amazfit Verge ਐਂਡਰਾਇਡ-ਬੇਸਡ 1ma੍ਰfit OS ਅਤੇ 1.30-ਇੰਚ ਅਮੋਲੇਡ ਡਿਸਪਲੇਅ ਨਾਲ ਆਉਂਦੀ ਹੈ। ਇਸ ਵਿਚ ਕਾਰਨਿੰਗ ਗੋਰਿਲਾ ਗਲਾਸ 3 ਪ੍ਰੋਟੈਕਸ਼ਨ ਦਿੱਤੀ ਗਈ ਹੈ। ਸਮਾਰਟਵਾਚ 'ਚ 1.2 ਗੀਗਾਹਰਟਜ਼ ਡਿਊਲ ਕੋਰ ਪ੍ਰੋਸੈਸਰ, 512 ਐਮ.ਬੀ. ਰੈਮ ਅਤੇ 4 ਜੀ.ਬੀ. ਸਟੋਰੇਜ ਹੈ। ਇਸ ਦੇ ਨਾਲ ਹੀ ਇਸ ਵਿਚ ਆਪਟਿਕਲ ਸੈਂਸਰ ਹੈ ਜੋ ਇਸ ਵਿਚ ਹਾਰਟ ਰੇਟ ਮਾਨਿਟਰਿੰਗ ਨੂੰ ਐਕਟਿਵੇਟ ਕਰਦਾ ਹੈ।

PunjabKesariPunjabKesari

Huami ਸਮਾਰਟਵਾਚ 'ਚ ਬਿਲਟ-ਇੰਨ ਮਾਈਕ੍ਰੋਫੋਨ ਅਤੇ ਲਾਊਡ ਸਪੀਕਰ ਵੁਆਇਸ ਕਾਲਿੰਗ ਸਪੋਰਟ ਹੈ। ਇਸ ਤੋਂ ਇਲਾਵਾ ਇਸ ਵਿਚ Mijia ਇੰਟੀਗ੍ਰੇਸ਼ਨ ਹੈ ਜੋ ਤੁਹਾਨੂੰ Yi lights, air purifiers, wall sockets, air conditioners, electric fan ਅਤੇ rice cooker ਆਪਣੀ ਸਮਾਰਟਵਾਚ ਨਾਲ ਕੰਟਰੋਲ ਕਰਨ ਦਾ ਆਪਸ਼ਨ ਦਿੰਦਾ ਹੈ। Huami Amazfit Verge 'ਚ Alipay ਸਪੋਰਟ ਦਿੱਤਾ ਗਿਆ ਹੈ, ਜਿਸ ਨਾਲ ਪੇਮੈਂਟ ਕੀਤੀ ਜਾ ਸਕਦੀ ਹੈ। ਕੁਨੈਕਟੀਵਿਟੀ ਆਪਸ਼ਨ ਦੇ ਤੌਰ 'ਤੇ ਇਸ ਵਿਚ ਬਲੂਟੁੱਥ v4.0 (L5), ਵਾਈ-ਫਾਈ 802.11b/g ਅਤੇ ਐੱਨ.ਐੱਫ.ਸੀ. ਹੈ। ਇਸ ਤੋਂ ਇਲਾਵਾ ਇਸ ਵਿਚ ਬਿਲਟ-ਇੰਨ 3,90m1h ਦੀ ਬੈਟਰੀ ਹੈ।


Related News