ਭਾਰਤੀ ਫੌਜ ਦੀ ਵਧੇਗੀ ਤਾਕਤ, 9100 ਕਰੋੜ ਰੁਪਏ ਦੇ ਰੱਖਿਆ ਸੌਦਿਆਂ ਨੂੰ ਮਿਲੀ ਮਨਜ਼ੂਰੀ

09/18/2018 4:09:33 PM

ਨਵੀਂ ਦਿੱਲੀ— ਭਾਰਤੀ ਫੌਜ ਦੀ ਤਾਕਤ 'ਚ ਜਲਦੀ ਹੀ ਇਜਾਫਾ ਹੋਣ ਵਾਲਾ ਹੈ। ਸਸ਼ੱਤਰ ਨੂੰ ਜ਼ਿਆਦਾ ਆਧੁਨਿਕ ਹਥਿਆਰਾਂ ਅਤੇ ਉਪਕਰਣਾਂ ਨਾਲ ਲੈਸ ਕਰਨ ਦੀ ਦਿਸ਼ਾ 'ਚ ਸਰਕਾਰ ਨੇ ਅੱਜ 9100 ਕਰੋੜ ਰੁਪਏ ਦੇ ਰੱਖਿਆ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਦੀ ਅਗਵਾਈ 'ਚ ਹੋਈ ਰੱਖਿਆ ਖਰੀਦ ਪਰਿਸ਼ਦ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ। 

PunjabKesari

ਬੈਠਕ 'ਚ ਸਵਦੇਸ਼ੀ ਆਕਾਸ਼ ਮਿਸਾਈਲ ਸਿਸਟਮ ਦੀ ਦੋ ਰੈਜੀਮੈਂਟ ਦੀ ਖਰੀਦ ਟੀ-90 ਟੈਂਕਾਂ ਲਈ ਪਾਣੀ ਦੇ ਹੇਠਾਂ ਸਾਹ ਲੈਣ 'ਚ ਮਦਦ ਕਰਨ ਵਾਲੇ ਉਪਕਰਣ ਅਤੇ ਦਿਸ਼ਾ ਨਿਰਦੇਸ਼ਿਤ ਹਥਿਆਰ ਪ੍ਰਣਾਲੀ ਵਿਕਸਿਤ ਕਰਨ ਨੂੰ ਮਨਜ਼ੂਰੀ ਦਿੱਤੀ ਗਈ।

PunjabKesari

ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਆਕਾਸ਼ ਮਿਸਾਈਲ ਪ੍ਰਣਾਲੀ ਦੇਸ਼ ਤੋਂ ਹੀ ਖਰੀਦੋ ਸ਼੍ਰੇਣੀ 'ਚ ਭਾਰਤ ਡਾਈਨਾਮਿਕਸ ਲਿਮਟਿਡ ਤੋਂ ਖਰੀਦੀ ਜਾਵੇਗੀ। ਇਹ ਮੌਜੂਦਾ ਆਕਾਸ਼ ਮਿਸਾਈਲ ਦਾ ਉਨਤ ਸੰਸਕਰਣ ਹੋਵੇਗਾ। ਜ਼ਿਆਦਾ ਆਧੁਨਿਕ ਪ੍ਰੌਧੋਗਿਕੀ 'ਤੇ ਆਧਾਰਿਕ ਮਿਸਾਈਲ 360 ਡਿਗਰੀ 'ਤੇ ਕਿਤੇ ਵੀ ਕਿਸੇ ਵੀ ਦਿਸ਼ਾ 'ਚ ਹਮਲਾ ਕਰਨ 'ਚ ਸਮਰੱਥ ਹੋਵੇਗੀ।

PunjabKesari


Related News