ਪਰਿਵਾਰ ਵੱਲੋਂ ਵਿਆਹ ਕਰਵਾਉਣ ਤੋਂ ਮਨ੍ਹਾ ਕਰਨ ''ਤੇ 15 ਸਾਲਾ ਲੜਕੇ ਲਗਾਇਆ ਮੌਤ ਨੂੰ ਗਲੇ

09/18/2018 4:02:17 PM

ਜਲੰਧਰ— ਇਥੋਂ ਦੇ ਕਰੋਲ ਬਾਗ ਦੇ 15 ਸਾਲਾ ਸੋਨੂੰ ਨਾਂ ਦੇ ਲੜਕੇ ਨੇ ਪਰਿਵਾਰ ਵੱਲੋਂ ਜਲਦੀ ਵਿਆਹ ਨਾ ਕਰਵਾਉਣ 'ਤੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।  ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ 8 ਵਜੇ ਦੇ ਕਰੀਬ ਸੋਨੂੰ ਦੇ ਪਿਤਾ ਸ਼ਿਵ ਪ੍ਰਸਾਦ ਜਦੋਂ ਆਪਣੇ ਛੋਟੇ ਬੇਟੇ ਨੂੰ ਸਕੂਲ ਛੱਡ ਕੇ ਵਾਪਸ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਕਮਰੇ ਦੀ ਛੱਤ ਦੇ ਗਾਰਡਰ ਨਾਲ ਸੋਨੂੰ ਦੀ ਲਾਸ਼ ਲਟਕ ਰਹੀ ਸੀ। ਸ਼ਿਵ ਪ੍ਰਸਾਦ ਤੁਰੰਤ ਬੇਟੇ ਨੂੰ ਲੈ ਕੇ ਹਸਪਤਾਲ ਜਾਣ ਲਈ ਨਿਕਲੇ ਪਰ ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੂਚਨਾ ਮਿਲਦੇ ਹੀ ਰਾਮਾਮੰਡੀ ਪੁਲਸ ਦੇ ਏ. ਐੱਸ. ਆਈ. ਰਵਿੰਦਰ ਸਿੰਘ ਭੱਟੀ ਪੁਲਸ ਪਾਰਟੀ ਦੇ ਨਾਲ ਮੌਕੇ 'ਤੇ ਪਹੁੰਚੇ। ਫਿਲਹਾਲ ਮਾਮਲੇ 'ਚ ਸੀ. ਆਰ. ਪੀ. ਸੀ. 174 ਦੇ ਤਹਿਤ ਕਾਰਵਾਈ ਕੀਤੀ ਗਈ ਹੈ। 
ਪਿਤਾ ਬੋਲੇ ਨਾਬਾਲਗ ਬੇਟੇ ਦਾ ਵਿਆਹ ਅਜੇ ਮੁਮਕਿਨ ਨਹੀਂ ਸੀ 
ਏ. ਐੱਸ. ਆਈ. ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸ਼ਿਵ ਪ੍ਰਸਾਦ ਆਪਣੇ ਬਿਆਨ 'ਚ ਦੱਸਿਆ ਹੈ ਕਿ ਸ਼ਿਵ ਪ੍ਰਸਾਦ ਦੇ ਤਿੰਨ ਵਿਆਹ ਹੋਏ ਹਨ। ਤਿੰਨੋਂ ਪਤਨੀਆਂ ਸ਼ਿਵ ਪ੍ਰਸਾਦ ਨੂੰ ਛੱਡ ਕੇ ਜਾ ਚੁੱਕੀਆਂ ਹਨ। ਬੇਟਾ ਸੋਨੂੰ ਕਾਰ ਵਾਸ਼ਿੰਗ ਦੀ ਦੁਕਾਨ 'ਤੇ ਕੰਮ ਕਰਦਾ ਸੀ। ਪਰਿਵਾਰ ਆਰਥਿਕ ਸੰਕਟ 'ਚੋਂ ਲੰਘ ਰਿਹਾ ਸੀ। ਬੇਟਾ ਕਾਫੀ ਦੇਰ ਤੋਂ ਕਹਿ ਰਿਹਾ ਸੀ ਕਿ ਵਿਆਹ ਕਰਨਾ ਹੈ ਪਰ ਨਾਬਾਲਗ ਹੋਣ ਦੇ ਕਾਰਨ ਅਜੇ ਅਜਿਹਾ ਮੁਮਕਿਨ ਨਹੀਂ ਸੀ। ਇਸੇ ਨੂੰ ਲੈ ਕੇ ਉਹ ਪਰੇਸ਼ਾਨ ਰਹਿਣ ਲੱਗਾ ਸੀ, ਜਿਸ ਕਰਕੇ ਉਸ ਨੇ ਮੌਤ ਨੂੰ ਗਲੇ ਲਗਾ ਲਿਆ।


Related News